ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਉਪ ਮੰਡਲ ਦਫ਼ਤਰ ਖੇੜਾ ਦੋਨਾਂ ਵੱਲੋਂ 132 ਕੇ.ਵੀ.ਸਬ-ਸਟੇਸ਼ਨ ਖੈੜਾ ਦੋਨਾਂ ਤੋਂ ਚੱਲਦੇ 11 ਕੇ .ਵੀ. ਖੇੜਾ ਦੋਨਾ ਯੂ. ਪੀ. ਐਸ. ਫੀਡਰ ਦੀਆਂ ਲਾਈਨਾਂ ਦੀ ਮੁਰੰਮਤ ਨੂੰ ਲੈ ਕੇ 31 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਬੰਦ ਰਹੇਗੀ।ਇਹ ਜਾਣਕਾਰੀ ਦਿੰਦਿਆਂ ਉਪ ਮੰਡਲ ਅਫਸਰ ਖੈੜਾ ਦੋਨਾਂ ਇੰਜਨੀਅਰ ਗੁਰਨਾਮ ਸਿੰਘ ਬਾਜਵਾ ਨੇ ਦੱਸਿਆ ਕਿ ਲਾਇਨਾ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 11ਕੇ.ਵੀ ਖੇੜਾ ਦੋਨਾ ਫੀਡਰ ਤੋਂ ਚਲਦੇ ਪਿੰਡ ਖੇੜਾ ਦੋਨਾਂ, ਹੁਸੈਨਪੁਰ,ਸੈਦੋ ਭੁਲਾਣਾ,ਜਲਾਲ ਭੁਲਾਣਾ, ਆਰ.ਸੀ.ਐੱਫ ਦੀਆਂ ਸਾਰੀਆਂ ਕਲੋਨੀਆਂ , ਢਡੀਆਂਵਾਲਾ , ਤੇ ਰਾਵਲ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਏਰੀਏ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ 31 ਅਗਸਤ ਦਿਨ ਸੋਮਵਾਰ ਨੂੰ ਬੰਦ ਰਹੇਗੀ।