ਲੰਡਨ, ਰਾਜਵੀਰ ਸਮਰਾ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਹੀ ਦਿਨ ਇਕ ਸਾਲ ਪਹਿਲਾਂ ਯੂ.ਕੇ. ਵਿਚ ਪਹਿਲੇ ਕੋਵਿਡ ਮਾਮਲੇ ਦੀ ਪੁਸ਼ਟੀ ਹੋਈ ਸੀ ਤੇ ਅੱਜ ਬ੍ਰਿਟੇਨ ਵਿਚ 1,00,000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਅੱਜ ਤੋਂ ਇਕ ਸਾਲ ਪਹਿਲਾਂ, ਇਕ ਡਰੇ ਹੋਏ ਵਿਦਿਆਰਥੀ ਨੇ ਐਨ.ਐਚ.ਐਸ. ਹਸਪਤਾਲ ਫੋਨ ਕੀਤਾ ਕਿਉਂਕਿ ਉਹ ਆਪਣੀ ਮਾਂ ਦੀ ਖੰਘ ਅਤੇ ਬੁਖਾਰ ਤੋਂ ਚਿੰਤਤ ਸੀ। 23 ਸਾਲਾ ਵਿਦਿਆਰਥੀ ਦੇ ਮਾਂ-ਪਿਓ ਚੀਨ ਦੇ ਹੁਬੇਈ ਸੂਬੇ ਤੋਂ ਉਸ ਨੂੰ ਮਿਲਣ ਲਈ ਯਾਰਕ ਗਏ ਸਨ, ਜਿਥੇ ਉਹ ਪੜ੍ਹ ਰਿਹਾ ਸੀ, ਜਦੋਂ ਉਸ ਦੀ ਮਾਂ ਬੀਮਾਰ ਹੋ ਗਈ। ਹੈਜ਼ਮੇਟ ਸੂਟ ਪਾਏ ਐਂਬੂਲੈਂਸ ਸਟਾਫ ਮਰੀਜ਼ ਨੂੰ ਸਟੇਸਿਟੀ ਹੋਟਲ, ਜਿੱਥੇ ਉਹ ਰਹਿ ਰਿਹਾ ਸੀ, ਤੋਂ ਨਿਊਕੈਸਲ ਦੇ ਹਸਪਤਾਲ ਲੈ ਗਿਆ। ਟੈਸਟ ਇਸ ਗੱਲ ਦੀ ਪੁਸ਼ਟੀ ਹੋਣੀ ਸੀ, ਜਿਸ ਦਾ ਡਾਕਟਰਾਂ ਨੂੰ ਸਭ ਤੋਂ ਜ਼ਿਆਦਾ ਡਰ ਸੀ ਅਤੇ 31 ਜਨਵਰੀ ਨੂੰ ਸਰਕਾਰ ਨੇ ਬ੍ਰਿਟੇਨ ਵਿਚ ਪਹਿਲੇ ਕੋਵਿਡ-19 ਮਾਮਲੇ ਦਾ ਐਲਾਨ ਕੀਤਾ। ਇਸ ਦੌਰਾਨ ਇਕੋ ਪਰਿਵਾਰ ਦੇ 2 ਮੈਂਬਰਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਸੀ।
12 ਮਹੀਨਿਆਂ ਬਾਅਦ ਯੂ.ਕੇ. ਦੁਨੀਆ ਦਾ ਪੰਜਵਾਂ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਵਿਚ ਕੋਰੋਨਾ ਕਾਰਨ 100,000 ਤੋਂ ਵਧੇਰੇ ਮੌਤਾਂ ਹੋਈਆਂ ਹਨ। ਹਾਲਾਂਕਿ ਇਸ ਦੌਰਾਨ ਇਸ ਮਹਾਮਾਰੀ ਦੇ ਫੈਲਣ ਦਾ ਸਰਕਾਰ ਉੱਤੇ ਵੀ ਦੋਸ਼ ਲੱਗਦਾ ਰਿਹਾ ਸੀ। ਇਸ ਸਭ ਦੇ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ, ‘ਅਸੀਂ ਉਹ ਸਭ ਕੀਤਾ ਜੋ ਅਸੀਂ ਕਰ ਸਕਦੇ ਸੀ।’