(ਸਮਾਜ ਵੀਕਲੀ)
ਪੈਸੇ ਬਰਾਬਰ ਤੁਲਦਾ ਪਿਆਰ ਅੱਜ ਕਲ੍ਹ,
ਪੈਰ ਪੈਰ ਤੇ ਧੋਖਾ ਦੇਣ ਯਾਰ ਅੱਜ ਕਲ੍ਹ।
ਕੰਮ ਕਰਨ ਵਾਲਿਆਂ ਨੂੰ ਕੋਈ ਪੁੱਛਦਾ ਨਹੀਂ,
ਨਿਖੱਟੂ ਹਰ ਥਾਂ ਪਾਣ ਸਤਿਕਾਰ ਅੱਜ ਕਲ੍ਹ।
ਚੀਜ਼ਾਂ ਦੇ ਭਾਅ ਦੁੱਗਣੇ ਦੱਸਣ ਗਾਹਕਾਂ ਨੂੰ,
ਬੜੇ ਹੁਸ਼ਿਆਰ ਨੇ ਦੁਕਾਨਦਾਰ ਅੱਜ ਕਲ੍ਹ।
ਮੈਂ ਇਸ ਭਰ ਜਵਾਨੀ ਵਿੱਚ ਕੱਲਾ ਨਹੀਂ ਹਾਂ,
ਮੇਰੇ ਸਾਥੀ ਨੇ ਗਮਾਂ ਦੇ ਖ਼ਾਰ ਅੱਜ ਕਲ੍ਹ।
ਘਾਟ ਨਹੀਂ ਹਸਪਤਾਲਾਂ ਤੇ ਡਾਕਟਰਾਂ ਦੀ,
ਫਿਰ ਵੀ ਬਥੇਰੇ ਲੋਕ ਨੇ ਬੀਮਾਰ ਅੱਜ ਕਲ੍ਹ।
ਮਿਲੇ ਨਾ ਰਾਮ ਵਰਗਾ ਪੁਰਸ਼ ਅੱਜ ਕਲ੍ਹ,
ਮਿਲੇ ਨਾ ਸੀਤਾ ਵਰਗੀ ਨਾਰ ਅੱਜ ਕਲ੍ਹ।
ਮੈਨੂੰ ਅੱਗੇ ਵਧਦਾ ਦੇਖ ਨਹੀਂ ਸਕਦੇ ਲੋਕ,
ਮੇਰੇ ਨਾਲ ਖਾਣ ਉਹ ਖ਼ਾਰ ਅੱਜ ਕਲ੍ਹ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554