ਪਿੰਡ ਰਿਆੜ, ਰਾਏਪੁਰ, ਫੂਲੇਚੱਕ ਤੇ ਬੋਹਲੀਆਂ ਵਿਚ ਦੋ ਸੌ ਏਕੜ ਕਣਕ ਦੀ ਪੱਕੀ ਕਣਕ ਰੀਪਰ ਵਿਚੋਂ ਨਿਕਲੇ ਚੰਗਿਆੜੇ ਕਾਰਨ ਅੱਗ ਕਾਰਨ ਸੜ ਕੇ ਸਵਾਹ ਹੋ ਗਈ। ਮੌਕੇ ’ਤੇ ਪੁੱਜੇ ਐਸਡੀਐਮ ਅਜਨਾਲਾ ਡਾ. ਰਜਤ ਓਬਰਾਏ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰਭਾਵਿਤ ਕਿਸਾਨਾਂ ਨੂੰ ਜਿਥੇ ਹੌਸਲਾ ਦਿੱਤਾ, ਉਥੇ ਬਾਕੀ ਕਿਸਾਨਾਂ ਨੂੰ ਤੂੜੀ ਬਣਾਉਣ ਲਈ ਇਕ ਹਫਤਾ ਰੀਪਰ ਨਾ ਚਲਾਉਣ ਦੀ ਸਲਾਹ ਦਿੱਤੀ। ਐਸਡੀਐਮ ਨੇ ਦੱਸਿਆ ਕਿ ਏਅਰ ਫੋਰਸ ਰਾਜਾਸਾਂਸੀ ਤੇ ਨਗਰ ਨਿਗਮ ਅੰਮ੍ਰਿਤਸਰ ਤੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਲੋਕਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ। ਸ੍ਰੀ ਔਜਲਾ ਤੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਗੱਲ ਕਰਦਿਆਂ ਦਸਿਆ ਕਿ ਪ੍ਰਭਾਵਿਤ ਕਿਸਾਨਾਂ ਵਿਚ ਬਹੁਤ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇ ਅੱਗ ਬੁਝਾਓ ਗੱਡੀਆਂ ਅਜਨਾਲਾ ਵਿਚ ਹੁੰਦੀਆਂ ਤਾਂ ਬਹੁਤਾ ਨੁਕਸਾਨ ਨਹੀਂ ਹੋਣਾ ਸੀ।
INDIA ਅੱਗ ਨੇ ਖੇਤਾਂ ਵਿੱਚ ਮਚਾਈ ਤਬਾਹੀ