(ਸਮਾਜ ਵੀਕਲੀ)
ਸਿੱਖਣ ਕਲਾ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਚੱਲਦੀ ਰਹਿੰਦੀ ਹੈ। ਇਸ ਵਿੱਚ ਕਦੇ ਖੜੋਤ ਨਹੀਂ ਆਉਂਦੀ। ਅੱਜ ਭਾਵੇਂ ਕੰਪਿਊਟਰ ਦਾ ਯੁੱਗ ਹੈ ਅਤੇ ਲਿਖਣ ਦੀਆਂ ਵੱਖ – ਵੱਖ ਤਕਨੀਕਾਂ ਦਾ ਈਜ਼ਾਦ ਹੋ ਚੁੱਕਾ ਹੈ , ਪ੍ਰੰਤੂ ਸੁੰਦਰ ਹੱਥ – ਲਿਖਤ ਦੀ ਆਪਣੀ ਵੱਖਰੀ ਅਹਿਮੀਅਤ , ਵਿਸ਼ੇਸ਼ਤਾ , ਪਹਿਚਾਣ , ਪ੍ਰਭਾਵ ਅਤੇ ਆਪਣੀ ਹੀ ਇੱਕ ਦੁਨੀਆਂ ਹੈ। ਇਸ ਤੋਂ ਇਲਾਵਾ ਸੁੰਦਰ ਹੱਥ ਲਿਖਤ ਸਾਡੀ ਸ਼ਖ਼ਸੀਅਤ ਦਾ ਵੀ ਆਈਨਾ ਹੁੰਦੀ ਹੈ। ਸੁੰਦਰ ਹੱਥ ਲਿਖਤ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਲਈ ਪ੍ਰਾਇਮਰੀ ਪੱਧਰ ਦੀ ਸਕੂਲੀ ਪੜ੍ਹਾਈ ਦੀ ਬਹੁਤ ਮਹੱਤਤਾ ਹੈ।ਇਸ ਪੱਧਰ ‘ਤੇ ਹੀ ਵਿਦਿਆਰਥੀ ਦੀ ਪੜ੍ਹਾਈ ਅਤੇ ਲਿਖਾਈ ਦੀ ਨੀਂਹ ਮਜ਼ਬੂਤੀ ਨਾਲ ਰੱਖੀ ਜਾ ਸਕਦੀ ਹੈ। ਅੱਜ ਭਾਵੇਂ ਫੱਟੀਆਂ , ਕਲਮ ਤੇ ਦਵਾਤਾਂ ਦੇ ਸਮੇਂ ਲੱਦ ਗਏ ਹਨ , ਪਰ ਫਿਰ ਵੀ ਜੈੱਲ ਪੈੱਨ , ਪੈਨਸਿਲਾਂ ਅਤੇ ਨਿੱਬ ਵਾਲੇ ਸਿਆਹੀ ਦੇ ਪੈਨਾਂ ਦੇ ਨਾਲ ਸੁੰਦਰ ਲਿਖਾਈ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ” ਅੱਖਰਕਾਰੀ ” ਮੁਹਿੰਮ ਤਹਿਤ ਸੁੰਦਰ ਲਿਖਾਈ ਸਬੰਧੀ ਅਧਿਆਪਕਾਂ ਦੇ ਆੱਨਲਾਈਨ ਸੈਮੀਨਾਰ ਲਗਾਏ ਜਾ ਰਹੇ ਹਨ , ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਵਿੱਚ ਵੱਖ – ਵੱਖ ਨਿਪੁੰਨ ਅਧਿਆਪਕ ਅਤੇ ਮਾਹਿਰ ਲਿਖਾਈ ਸਬੰਧੀ ਨਵੀਆਂ ਤਕਨੀਕਾਂ ਤੋਂ ਅਧਿਆਪਕਾਂ ਨੂੰ ਜਾਣੂੰ ਕਰਵਾਉਂਦੇ ਹਨ ਅਤੇ ਰਿਸੋਰਸ ਪਰਸਨ ਵੀ ਇਨ੍ਹਾਂ ਸੈਮੀਨਾਰਾਂ ਵਿਚ ਯੋਗ ਅਗਵਾਈ ਪ੍ਰਦਾਨ ਕਰਦੇ ਹਨ।ਇਸ ਨਾਲ ਜਿੱਥੇ ਸਕੂਲ ਅਧਿਆਪਕਾਂ ਦੀ ਲਿਖਾਈ ਸੁੰਦਰ ਤੇ ਵਿਲੱਖਣ ਦਿੱਖ ਵਾਲੀ ਬਣੇਗੀ , ਉੱਥੇ ਹੀ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਪ੍ਰਭਾਵ ਵਿਦਿਆਰਥੀਆਂ ਦੀ ਸੁੰਦਰ ਲਿਖਾਈ , ਉਨ੍ਹਾਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ‘ਤੇ ਵੀ ਪਵੇਗਾ। ਸਿੱਟੇ ਵਜੋਂ ਵਿਦਿਆਰਥੀਆਂ ਵਿਚ ਪੜ੍ਹਾਈ – ਲਿਖਾਈ ਸੰਬੰਧੀ ਇੱਕ ਨਵੀਂ ਉਮੰਗ – ਤਰੰਗ , ਸਵੈ – ਵਿਸ਼ਵਾਸ ਅਤੇ ਉਤਸ਼ਾਹ ਪੈਦਾ ਹੋਵੇਗਾ। ਸੱਚਮੁੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਇਹ ਉਪਰਾਲਾ ਸਮੁੱਚੇ ਅਧਿਆਪਕ ਅਤੇ ਵਿਦਿਆਰਥੀ ਵਰਗ ਲਈ ਇੱਕ ਵਰਦਾਨ ਸਾਬਿਤ ਹੋਵੇਗਾ ਅਤੇ ਉਚੇਰੀਆਂ ਵਿੱਦਿਅਕ ਪ੍ਰਾਪਤੀਆਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਸਾਮਵੇਦ ਵਿੱਚ ਵੀ ਕਿਹਾ ਗਿਆ ਹੈ :