ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

 

ਅੰਮ੍ਰਿਤਸਰ :- ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 27 ਸਤੰਬਰ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਵਾਸਤੇ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਸ਼ੁਰੂਕਰਨ ਵਾਲੀ ਉਡਾਣ ਨੂੰ  ਘਾਟੇ ਵਾਲਾ ਸੌਦਾ ਕਰਾਰ ਦੇਂਦੇ ਹੋਇ ਇਸ ਨੂੰ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਲਈ ਚਲਾਉਣ ਦੀ ਮੰਗ ਕੀਤੀ ਹੈ। ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਲਿਖੇ ਇੱਕਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਦਿੱਲੀ ਤੋਂ ਟੋਰਾਂਟੋ ਲਈ ਪਹਿਲਾਂ ਹੀ ਏਅਰ ਕੈਨੇਡਾ ਤੋਂ ਇਲਾਵਾ ਕਈ ਹੋਰ ਏਅਰਲਾਈਨਾਂ ਦੀਆਂ ਉਡਾਣਾਂ ਜਾਂਦੀਆਂਹਨ, ਇਸ ਲਈ ਏਅਰ ਇੰਡੀਆ ਦੀ ਉਡਾਣ ਨਹੀਂ ਭਰੇਗੀ ਤੇ ਇਹ  ਘਾਟੇ ਵਿਚ ਜਾਵੇਗੀ।ਇਸ ਲਈ ਇਸ ਨੂੰ ਜੇ ਹਫ਼ਤੇ ਵਿਚ 3 ਦਿਨ ਚਲਾਉਣਾ ਹੈ ਤਾਂ ਇਸ ਨੂੰ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਲਈਚਲਾਇਆ ਜਾਵੇ ਕਿਉਂਕਿ  ਯਾਤਰੂ ਸਿੱਧੀ ਉਡਾਣ ਨੂੰ ਪਸੰਦ ਕਰਦੇ ਹਨ।ਬਰਾਸਤਾ ਦਿੱਲੀ ਖ਼ਰਚਾ ਵੀ ਜ਼ਿਆਦਾ ਪਵੇਗਾ।

                 ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਾਈ ਇਕ ਜਨਹਿੱਤ ਪਟੀਸ਼ਨਦੀ ਸੁਣਵਾਈ ਕਰਦੇ ਹੋਏ ਮਾਨਯੋਗ ਚੀਫ਼ ਜਸਟਿਸ ਨੇ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ-ਬਰਮਿੰਘਮ ਉਡਾਣ ਨੂੰ ਅੰਮ੍ਰਿਤਸਰ ਤੋਂ ਵਾਪਿਸ ਦਿੱਲੀ ਖੜਨ ਨੂੰ ਉਲਟੀ ਗੰਗਾ ਵਹਾਉਣਾਕਰਾਰ ਦਿੱਤਾ ਸੀ। ਅਦਾਲਤ ਦਾ ਕਹਿਣਾ ਸੀ ਇਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਵਾਪਿਸ ਆਉਣ ਦੀ ਥਾਂ `ਤੇ ਸਿੱਧਾ ਬਰਮਿੰਘਮ ਜਾਣਾ ਚਾਹੀਦਾ ਹੈ ਤੇ ਵਾਪਸੀ ਵੇਲੇ ਅੰਮ੍ਰਿਤਸਰ ਆ ਕੇ ਫਿਰ ਦਿੱਲੀ ਜਾਣਾ ਚਾਹੀਦਾ ਹੈ । ਅਦਾਲਤ ਦਾ ਇਹ ਵੀ ਕਹਿਣਾ ਸੀ ਕਿ ਏਅਰ ਇੰਡੀਆ ਵਲੋਂ ਸਮੇਂ ਤੇ ਪੈਸੇ ਦੀ ਬਰਬਾਦੀ  ਤੇ ਯਾਤਰੂਆਂ ਦੀ ਖ਼ਜਲ ਖ਼ੁਆਰੀ  ਕਿਉਂ ਕੀਤੀ ਜਾ ਰਹੀ? ਇਸ ਦੇ ਬਾਵਜੂਦ ਏਅਰ ਇੰਡੀਆ ਨੇਕੋਈ ਸਬਕ ਨਹੀਂ ਸਿਖਿਆ ਤੇ ਮੁੜ ਉਸ ਰੂਟ `ਤੇ ਦੁਬਾਰਾ ਉਡਾਣ ਸ਼ੁਰੂ ਕੀਤੀ ਜਾ ਰਹੀ।ਇਹੋ ਕਾਰਨ ਹੈ ਕਿ ਇਸ ਸ਼ੁਰੂ ਕੀਤੀ ਜਾ ਰਹੀ ਉਡਾਣ ਦੀ ਚਾਰ ਚੁਫੇਰਿਉਂ ਨਖੇਧੀ ਹੋ ਰਹੀ ਹੈ।

                ਅਸਲ ਵਿਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਹੈ ,ਜਦ ਕਿ ਅੰਮ੍ਰਿਤਸਰ ਸਰਕਾਰੀ ਹੈ। ਯੂ ਪੀ ਏ ਸਰਕਾਰ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਦਿੱਲੀ ਨੂੰ ਹੱਬ ਬਣਾ ਕੇ ਅੰਮ੍ਰਿਤਸਰ ਸਮੇਤ ਆਸ ਪਾਸ ਦੇ ਸਾਰੇ ਹਵਾਈ ਅੱਡਿਆਂ ਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ। ਮੋਦੀ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਲੀਹਾਂ `ਤੇ ਚਲਦਿਆਂਅੰਮ੍ਰਿਤਸਰ ਤੇ ਹੋਰਨਾਂ ਹਵਾਈ ਅੱਡਿਆਂ ਨੂੰ ਹੱਬ ਨਹੀਂ ਬਣਾਇਆ। ਪੁਰੀ ਸਾਹਿਬ ਜਿਨ੍ਹਾਂ ਪਾਸ ਸ਼ਹਿਰੀ ਹਵਾਬਾਜੀ ਦਾ ਆਜ਼ਾਦਾਨ ਮਹਿਕਮਾ ਹੈ ਨੇ ਚੋਣਾਂ ਸਮੇਂ ਜੋ ਵੀਜ਼ਨ ਜਾਰੀ ਕੀਤਾ ਸੀ ਜਿਸ ਨੂੰ ਉਨ੍ਹਾਂਨੇ ਆਪਣੀ ਫੇਸਬੁਕ `ਤੇ ਵੀ ਪਾਇਆ ਸੀ ਵਿਚ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਹੱਬ ਬਣਾ ਕਿ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ। ਇਸ ਲਈ ਉਨ੍ਹਾਂ ਨੂੰ ਆਪਣੇ ਇਸ ਚੋਣ ਵਾਅਦੇ `ਤੇਖ਼ਰਾ ਉਤਰਦੇ ਹੋਏ ਅੰਮ੍ਰਿਤਸਰ ਤੋਂ ਟੋਰਾਂਟੋ ਸਮੇਤ ਵੈਨਕੁਅਰ, ਲੰਡਨ, ਮਿਲਾਨ, ਬਰਮਿੰਘਮ , ਅਮਰੀਕਾ ਤੇ ਹੋਰਨਾਂ ਮੁਲਕਾਂ ਲਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ  ਪ੍ਰਕਾਸ਼ ਪੁਰਬ `ਤੇ ਆਸਾਨੀ ਨਾਲ ਵਿਸ਼ਵ ਭਰ `ਤੋਂ ਸ਼ਰਧਾਲੂ ਗੁਰੂ ਦੀ ਨਗਰੀ ਆ ਸਕਣ।

             ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਦਿੱਲੀ ਤੋਂ ਏਅਰ ਇੰਡੀਆ ਲਈ  ਜੋ 2 ਉਡਾਣਾਂ ਜੋ ਲੰਡਨ ਹੀਥਰੋ ਹਵਾਈ ਅੱਡੇ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਦਾ ਰੂਟ ਬਦਲ ਕੇ ਅੰਮ੍ਰਿਤਸਰ-ਲੰਡਨ ਤੇਲੰਡਨ-ਅੰਮ੍ਰਿਤਸਰ ਕੀਤਾ ਜਾਵੇ । ਇਕ ਜਹਾਜ਼ ਅੰਮ੍ਰਿਤਸਰ ਖੜਾ ਰਹੇ ਉਹ ਅੰਮ੍ਰਿਤਸਰ -ਲੰਡਨ ਤੇ ਲੰਡਨ- ਅੰਮ੍ਰਿਤਸਰ ਦੇ ਫੇਰੇ ਲਾਉਂਦਾ ਰਹੇ।ਲੰਡਨ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ, ਸੇਵਾ ਟਰੱਸਟ ਯੂ.ਕੇ. ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ।

                 ਜੇ  ਸ੍ਰੀ ਅੰਮ੍ਰਿਤਸਰ – ਲੰਡਨ ਉਡਾਣ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਨਾ ਕੇਵਲ ਇੰਗ਼ਲੈਂਡ ਸਗੋਂ ਯੂਰਪ, ਕੈਨੇਡਾ  ਤੇ ਅਮਰੀਕਾ ਵਾਲਿਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਭ ਮੁਲਕਾਂ ਦੀਆਂ ਏਅਰਲਾਈਨਾਂ ਹੀਥਰੋ ਹਵਾਈ ਅੱਡੇਆਉਂਦੀਆਂ ਹਨ। ਕੈਨੇਡਾ ਵਾਲੇ ਏਅਰ ਕੈਨੇਡਾ ਲੈ ਕੇ ਸਿੱਧਾ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿੱਚ ਪਹੁੰਚ ਜਾਣਗੇ।ਅਮਰੀਕਾ ਵਾਲੇ ਅਮਰੀਕਨ ਏਅਰ ਲਾਈਨਾਂ ਲੈ ਕੇ  ਆਸਾਨੀ ਨਾਲ ਅਮਰੀਕਾ ਪੁਜਜਾਣਗੇ ਤੇ ਹੋਰਨਾਂ ਮੁਲਕਾਂ ਨੂੰ ਜਾਣ ਵਾਲੇ ਪੰਜਾਬੀ ਆਪੋ ਆਪਣੇ ਮੁਲਕ ਦੀਆਂ ਏਅਰਲਾਈਨਾਂ ਲੈ ਕੇ ਸਿੱਧਾ ਆਪਣੇ ਮੁਲਕ ਪਹੁੰਚ ਜਾਣਗੇ।ਏਸੇ ਤਰ੍ਹਾਂ ਅੰਮ੍ਰਿਤਸਰ- ਬਰਮਿੰਘਮ ਲਈ ਇਕ ਜਹਾਜ਼ ਅੰਮ੍ਰਿਤਸਰ ਰਖਿਆ ਜਾਵੇ। ਇਸ ਨਾਲ ਏਅਰ ਇੰਡੀਆ ਵਧੇਰੇ ਕਮਾਈ ਕਰ ਸਕਦਾ ਹੈ।

                ਮੰਚ ਆਗੂ ਨੇ ਮੰਗ ਕੀਤੀ ਹੈ ਕਿ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਮੁੜ ਸ਼ੁਰੂ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਬੰਧ ਅਣਸੁਖਾਵੇਂ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਹੈ।  ਦਿੱਲੀ ਤੋਂ ਸਾਰੀਆਂ ਉਡਾਣਾਂ ਜਾਰੀ ਹਨ । ਸ੍ਰੀ ਅੰਮ੍ਰਿਤਸਰ ਤੋਂ  ਉਡਾਣਾਂ ਨੂੰ ਬੰਦ ਕਰਨਾ ਸਰਾਸਰ ਗੁਰੂ ਕੀ ਨਗਰੀ ਨਾਲ ਬੇਇਨਸਾਫੀ ਹੈ।

                        ਡਾ. ਚਰਨਜੀਤ ਸਿੰਘ ਗੁਮਟਾਲਾ, 001 9375739812(ਅਮਰੀਕਾ), ਵੱਟਸ ਐੱਪ 91-9417533060

Previous articleਸਥਾਨਕ ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ। 
Next articleਹਰ ਕਾਮਯਾਬੀ ਤੇ ਆਪਣੇ ਪਿਛੋਕੜ ਨੂੰ ਜਰੂਰ ਯਾਦ ਰਖੇਗਾ – ਗਾਇਕ ਆਫਤਾਬ ਸਿੰਘ