ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਜਨਰਲ ਸਕੱਤਰ ਡਾ. ਜੀ ਸੀ ਕੌਲ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਅਸੀਂ ਇੱਕ ਪ੍ਰਤੀਬੱਧ ਅੰਬੇਡਕਰਵਾਦੀ ਅਤੇ ਸਮਰਪਿਤ ਬੌਧ ਸ੍ਰੀ ਆਰ ਸੀ ਸੰਗਰ ਗਵਾ ਚੁੱਕੇ ਹਾਂ। ਕੁਝ ਦਿਨਾਂ ਦੀ ਬਿਮਾਰੀ ਕਾਰਨ ਸ੍ਰੀ ਸੰਗਰ ਦਾ ਦਿਹਾਂਤ 27 ਜੂਨ ਨੂੰ ਉਨ੍ਹਾਂ ਦੇ ਗ੍ਰਹਿ ਸੂਰਿਆ ਇਨਕਲੇਵ ਵਿਖੇ ਹੋਇਆ ਸੀ.
ਡਾ. ਕੌਲ ਨੇ ਕਿਹਾ ਕਿ ਸ਼੍ਰੀ ਸੰਗਰ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿਸਟਰਡ) ਦੇ ਸਾਬਕਾ ਜਨਰਲ ਸਕੱਤਰ, ਬਾਮਸੇਫ ਪੰਜਾਬ ਦੇ ਬਾਨੀ ਸਨ ਅਤੇ ਭਾਰਤ ਮੁਕਤੀ ਮੋਰਚਾ ਅਤੇ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਸਾਰਾ ਜੀਵਨ ਉਨ੍ਨ੍ਹਾਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਦੇ ਮਿਸ਼ਨ ਪ੍ਰਤੀ ਸਮਰਪਿਤ ਕੀਤਾ ਸੀ. ਸ਼੍ਰੀ ਆਰ ਸੀ ਸੰਗਰ ਦਾ ਦਿਹਾਂਤ ਅੰਬੇਡਕਰਵਾਦੀ ਅਤੇ ਬੌਧ ਸਮਾਜ ਦਾ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਅਸੀਂ, ਅੰਬੇਡਕਰ ਭਵਨ ਦੇ ਟਰੱਸਟੀ – ਐਲ ਆਰ ਬਾਲੀ, ਡਾ. ਜੀ ਸੀ ਕੌਲ, ਸੋਹਨ ਲਾਲ (ਸਾਬਕਾ ਡੀ ਪੀ ਆਈ ਕਾਲਿਜਾਂ), ਬਲਦੇਵ ਰਾਜ ਭਾਰਦਵਾਜ, ਡਾ. ਸੁਰੇਂਦਰ ਅਜਨਾਤ, ਡਾ. ਆਰ ਐਲ ਜੱਸੀ, ਕੇ ਸੀ ਸੁਲੇਖ, ਡਾ. ਰਾਹੁਲ, ਆਰ ਪੀ ਐੱਸ ਪਾਵਰ ਆਈ ਏ ਐੱਸ (ਰਿਟਾ.) ਅਤੇ ਚੌਧਰੀ ਨਸੀਬ ਚੰਦ ਸ਼੍ਰੀ ਆਰ ਸੀ ਸੰਗਰ ਦੇ ਦਿਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ ਅਤੇ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜੇ ਹਾਂ
ਡਾ. ਜੀ ਸੀ ਕੌਲ
ਜਨਰਲ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ
ਮੋਬਾਈਲ: 9463223223