ਜਲੰਧਰ (ਸਮਾਜ ਵੀਕਲੀ): ਆਨੰਦ ਕੁਮਾਰ ਬਾਲੀ, ਜਿਨ੍ਹਾਂ ਦਾ ਕੈਨੇਡਾ, ਅਮਰੀਕਾ ਅਤੇ ਯੋਰੁਪ ਦੇ ਅਨੇਕਾਂ ਦੇਸ਼ਾਂ ਵਿਚ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਵਿਚ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਹੈ, ਕੁਝ ਦਿਨਾਂ ਵਾਸਤੇ ਪੰਜਾਬ ਆਏ ਹੋਏ ਹਨ. ਅੰਬੇਡਕਰ ਭਵਨ ਜਲੰਧਰ ਦੇ ਟਰੱਸਟੀਆਂ ਨੇ 12 ਫਰਵਰੀ, 2020 ਨੂੰ ਸ਼ਾਲ ਅਤੇ ਬੁੱਕੇ ਦੇ ਕੇ ਆਨੰਦ ਬਾਲੀ ਦਾ ਸਵਾਗਤ ਕੀਤਾ.
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਨੇ 16 ਫਰਵਰੀ, 2020 ਨੂੰ ਸ਼ਾਲ ਅਤੇ ਬੁੱਕੇ ਦੇ ਕੇ ਆਨੰਦ ਬਾਲੀ ਦਾ ਸਨਮਾਨ ਕੀਤਾ. ਆਨੰਦ ਬਾਲੀ ਨੇ ਸੋਸਾਇਟੀ ਦੀ ਬੈਠਕ ਵਿਚ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਬਾਬਤ ਆਪਣੇ ਵਿਚਾਰ ਪੇਸ਼ ਕੀਤੇ. ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਵਿਚ ਹੀ ਦੇਸ਼ ਦੀ ਹਰ ਸਮੱਸਿਆ ਦਾ ਹੱਲ ਹੈ. ਆਨੰਦ ਬਾਲੀ ਨੇ ਅੱਗੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਇੱਕ ਭਾਰਤੀ ਨਿਆਇਕ, ਰਾਜਨੇਤਾ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾਂ ਮੰਨਿਆ ਜਾਂਦਾ ਹੈ. ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਪ੍ਰਚਲਤ ਛੂਆ ਛਾਤ ਅਤੇ ਜਾਤੀ ਵਿਤਕਰੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਉਮਰ ਭਰ ਦਲਿਤ ਸਮਾਜ ਦੀ ਸਮਾਜਿਕ ਉੱਨਤੀ ਲਈ ਸੰਘਰਸ਼ ਕੀਤਾ। ਉਹ ਔਰਤਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਵਕੀਲ ਸਨ ਅਤੇ ਹਮੇਸ਼ਾਂ ਉਨ੍ਹਾਂ ਦੇ ਹੱਕਾਂ ਲਈ ਯਤਨ ਕਰਦੇ ਸਨ । 1947 ਵਿਚ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ, ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਸੰਨ 1990 ਵਿਚ, ਉਨ੍ਹਾਂ ਨੂੰ ਮਰਨ ਉਪਰੰਤ ‘ਭਾਰਤ ਰਤਨ’, ਭਾਰਤ ਦੇ ਸਰਵਉਚ ਨਾਗਰਿਕ ਸਨਮਾਨ, ਨਾਲ ਸਨਮਾਨਿਤ ਕੀਤਾ ਗਿਆ।
ਆਨੰਦ ਬਾਲੀ ਨੇ ਸੋਸਾਇਟੀ ਨੂੰ 10,000/- ਰੁਪਏ ਦੀ ਰਾਸ਼ੀ ਵੀ ਭੇਂਟ ਕੀਤੀ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਦੁਆਰਾ ਦਿੱਤੀ. ਇਸ ਮੌਕੇ ਡਾ ਜੀ ਸੀ ਕੌਲ, ਬਲਦੇਵ ਰਾਜ ਭਾਰਦਵਾਜ, ਐਲ ਆਰ ਬਾਲੀ, ਆਰ ਸੀ ਸੰਗਰ, ਸੋਹਣ ਲਾਲ ਸਾਬਕਾ ਡੀ ਪੀ ਆਈ ਕਾਲਿਜਾਂ, ਡਾ.ਆਰ ਐਲ ਜੱਸੀ, ਮੈਡਮ ਸੁਦੇਸ਼ ਕਲਿਆਣ, ਵਰਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਹਰਭਜਨ ਸਾਂਪਲਾ, ਪਰਮਿੰਦਰ ਸਿੰਘ, ਡਾ ਮਨਜੀਤ ਸੋਢੀ ਅਤੇ ਚਮਨ ਸਾਂਪਲਾ ਹਾਜਰ ਸਨ.