ਲੁਸਾਨੇ: ਭਾਰਤੀ ਜੈਵਲਿਨ ਥਰੋਅ ਅਥਲੀਟ ਅੰਨੂ ਰਾਣੀ ਇੱਥੇ ਪਹਿਲੀ ਵਾਰ ਡਾਇਮੰਡ ਲੀਗ ਵਿੱਚ ਹਿੱਸਾ ਲੈਂਦਿਆਂ ਹੋਇਆ ਨਮੋਸ਼ੀਜਨਕ ਪ੍ਰਦਰਸ਼ਨ ਨਾਲ ਸੱਤਵੇਂ ਸਥਾਨ ਰਹੀ। ਰਾਣੀ ਦਾ ਤੀਜਾ ਥਰੋਅ 59.35 ਮੀਟਰ ਦਾ ਰਿਹਾ, ਜੋ ਉਸ ਦੇ 62.34 ਮੀਟਰ ਦੇ ਕੌਮੀ ਰਿਕਾਰਡ ਤੋਂ ਕਾਫ਼ੀ ਘੱਟ ਸੀ। ਇਹ ਉਸ ਨੇ ਮਾਰਚ ਵਿੱਚ ਫੈਡਰੇਸ਼ਨ ਕੱਪ ਦੌਰਾਨ ਬਣਾਇਆ ਸੀ। ਉਸ ਨੇ ਅਪਰੈਲ ਵਿੱਚ 60.22 ਮੀਟਰ ਦੇ ਥਰੋਅ ਨਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਜਰਮਨੀ ਦੀ ਕ੍ਰਿਸਟੀਨ ਹੁਸੌਂਗ ਨੇ ਸ਼ੁੱਕਰਵਾਰ ਨੂੰ ਇੱਥੇ ਡਾਇਮੰਡ ਲੀਗ ਸੀਰੀਜ਼ ਦੇ ਅੱਠਵੇਂ ਗੇੜ ਵਿੱਚ 66.59 ਮੀਟਰ ਦੇ ਥਰੋਅ ਨਾਲ ਸੋਨ ਤਗ਼ਮਾ ਹਾਸਲ ਕੀਤਾ।
Sports ਅੰਨੂ ਰਾਣੀ ਦਾ ਡਾਇਮੰਡ ਲੀਗ ’ਚ ਖ਼ਰਾਬ ਪ੍ਰਦਰਸ਼ਨ