ਅੰਨਾ ਹਜ਼ਾਰੇ ਵੱਲੋਂ ਭੁੱਖ ਹੜਤਾਲ ਦੀ ਚਿਤਾਵਨੀ

ਸਮਾਜਿਕ ਆਗੂ ਅੰਨਾ ਹਜ਼ਾਰੇ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਲੋਕਪਾਲ ਦੀ ਨਿਯੁਕਤੀ ਨਾ ਹੋਣ ’ਤੇ ਉਹ ਅਗਲੇ ਵਰ੍ਹੇ 30 ਜਨਵਰੀ ਤੋਂ ਆਪਣੇ ਪਿੰਡ ਵਿਚ ਭੁੱਖ ਹੜਤਾਲ ਉੱਤੇ ਬੈਠ ਜਾਣਗੇ। ਪੀਐੱਮਓ ਨੂੰ ਲਿਖੇ ਪੱਤਰ ਵਿਚ ਸ੍ਰੀ ਹਜ਼ਾਰੇ ਨੇ ਐੱਨਡੀਏ ਸਰਕਾਰ ਉੱਤੇ ਕੇਂਦਰ ਵਿਚ ਲੋਕਪਾਲ ਅਤੇ ਸੂਬਿਆਂ ਵਿਚ ਲੋਕਆਯੁਕਤਾਂ ਦੀ ਨਿਯੁਕਤੀ ਕਰਨ ਤੋਂ ਬਚਣ ਲਈ ਟਾਲਾ ਵੱਟਣ ਦਾ ਦੋਸ਼ ਲਾਇਆ।

Previous articleਭਾਰਤੀ ਕਿਸਾਨਾਂ ਕੋਲ ਆਧੁਨਿਕ ਮਸ਼ੀਨਾਂ ਦੀ ਘਾਟ: ਕੋਵਿੰਦ
Next articleਢਾਈ ਦਹਾਕੇ ਪੁਰਾਣੀਆਂ ਝੁੱਗੀਆਂ ’ਤੇ ਚੱਲਿਆ ਪੀਲਾ ਪੰਜਾ