ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਪੰਥ ਦੇ ਉਪਦੇਸ਼ ਤੇ ਆਦੇਸ਼ਾਂ ਨੂੰ ਸੰਸਾਰ ਵਿੱਚ ਮੂਲ ਰੂਪ ਵਿੱਚ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਹਿਤ , ਗਿਆਨ , ਆਚਾਰ ਤੇ ਸੇਵਾ ਨੂੰ ਮੁੱਖ ਰੱਖਦੇ ਹੋਏ , ਆਪਣਾ ਜੀਵਨ ਅਰਪਣ ਕਰਨ ਤੇ ਹੋਰ ਗੁਰੂ ਪੁੱਤਰ ਤੇ ਗੁਰੂ ਪੁੱਤਰੀਆਂ ਨੂੰ ਇਸ ਗੁਰੂ ਕਾਰਜ ਲਈ ਪ੍ਰੇਰਿਤ ਕਰਨ ਲਈ , ਅੰਤਰ ਰਾਸ਼ਟਰੀ ਸਿੱਖ ਕਾਉੰਸਲ ਗਠਨ ਕਰਨ ਦੀ ਬੀਬੀ ਤਰਵਿੰਦਰ ਕੌਰ ਖਾਲਸਾ ਦੀ ਸੋਚ ਵਾਰੇ ਵਿਚਾਰ ਕਰਨ ਲਈ ਪਲੇਠੀ ਮੀਟਿੰਗ ਦਿੱਲੀ ਵਿਖੇ ਹੋਈ !!
ਦਿੱਲੀ – (ਹਰਜਿੰਦਰ ਛਾਬੜਾ) ਮੀਟਿੰਗ ਵਿੱਚ ਬੀਬੀ ਤਰਵਿੰਦਰ ਕੌਰ ਖਾਲਸਾ , ਡਾਕਟਰ ਹਰਮੀਤ ਸਿੰਘ (ਗੁਰੂ ਨਾਨਕ ਕਾਲਜ ਫ਼ਾਰ ਐਜੂਕੇਸ਼ਨ ) ਸਰਦਾਰ ਜਤਿੰਦਰ ਸਿੰਘ ਸਾਹਨੀ, ਸਰਦਾਰ ਕੁਲਬੀਰ ਸਿੰਘ, ਸਰਦਾਰ ਹਰਿੰਦਰ ਪਾਲ ਸਿੰਘ ਅਤੇ ਸਰਦਾਰ ਤਰਸੇਮ ਸਿੰਘ ਨੇ ਹਿੱਸਾ ਲਿਆ !!
ਗੁਰਮਤੇ ਰਾਹੀਂ ਗੁਰੂ ਅੱਗੇ ਅਰਦਾਸ ਨਾਲ ਇਹ ਸੇਵਾ ਕਾਰਜ ਨੂੰ ਅਮਲੀ ਰੂਪ ਦੇਣ ਦਾ ਫੈਸਲਾ ਹੋਇਆ !!
ਇਹ ਸੰਸਥਾ ਰਾਜਨੀਤੀ ਤੋਂ ਦੂਰ ਪੰਥ ਨੂੰ ਇਕੱਠਾ ਤੇ ਗਤੀ ਸ਼ੀਲ ਕਰਨ ਦਾ ਉਪਰਾਲਾ ਕਰੇਗੀ !!
ਗੁਰੂ ਹੁਕਮ ਅਨੂਸਾਰ ਸੇਵਾ ਦੂਜਾ ਵੱਡਾ ਨਿਸ਼ਾਨਾ ਰੱਖਣ ਵਾਰੇ ਵਿਚਾਰ ਹੋਈ !!
ਸਿੱਖ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਤੇ ਪੁਰਾਣੇ ਪੰਥਕ ਪਰਿਵਾਰਾਂ ਨੂੰ ਕੌਮੀ ਸੇਵਾ ਲਈ ਅੱਗੇ ਆਉਣ ਲਈ ਵੀ ਸੰਪਰਕ ਕਰਕੇ , ਖੇਰੂੰ ਖੇਰੂੰ ਹੋਈ ਪੰਥਕ ਸ਼ਕਤੀ ਨੂੰ ਮੁੜ ਇਕ ਮਾਲਾ ਵਿੱਚ ਪਰੋਣ ਦਾ ਉੱਦਮ ਕੀਤਾ ਜਾਣਾ ਵੀ ਮੁੱਖ ਮੰਤਵ ਹੋਵੇਗਾ !!
ਵਾਹਿਗੁਰੂ ਅੱਗੇ ਅਰਦਾਸ ਕਿ ਆਪਣੇ ਕਾਰਜ ਲਈ ਸ਼ਕਤੀ ਤੇ ਸੁਮਤ ਬਖ਼ਸ਼ਣ !!
ਪੰਥ ਦਰਦੀਆਂ ਨੂੰ ਵੀ ਸੰਪਰਕ ਸੁਝਾਓ ਤੇ ਸਹਿਯੋਗ ਕਰਨ ਲਈ ਬੇਨਤੀ !!
ਬੀਬੀ ਤਰਵਿੰਦਰ ਕੌਰ ਖਾਲਸਾ ਜੀ ਅਜੇ ਪ੍ਰਸਤਾਵਿਤ ਸੰਸਥਾ ਦੇ ਕਾਰਜਕਾਰੀ ਕਨਵੀਨਰ ਵਝੋਂ ਕੰਮ ਦੀ ਜ਼ੁੰਮੇਵਾਰੀ ਨਿਭਾਉਣਗੇ !!