ਅੰਤਰਰਾਸ਼ਟਰੀ ਖਿਡਾਰੀ ਸੱਜਣ ਸਿੰਘ ਤੇ ਹੋਰਨਾਂ ਵਲੋਂ ਖੇਤੀ ਕਾਨੂੰਨ ਵਿਰੁੱਧ ਰੋਸ ਵਜੋਂ ਅਰਜੁਨ ਐਵਾਰਡ ਵਾਪਸ ਕਰਨ ਦਾ ਫੈਸਲਾ ਸ਼ਲਾਘਾਯੋਗ

ਅਰਜੁਨ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਸੱਜਣ ਸਿੰਘ ਸੀਨੀਅਰ ਅਕਾਲੀ ਨੇਤਾ

 ਕਪੂਰਥਲਾ  (ਸਮਾਜ ਵੀਕਲੀ) (ਕੌੜਾ) –ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੇਸ਼ ਦੇ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਦੀਆਂ  ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਚ ਗਏ ਸ਼ਾਂਤਮਈ ਅੰਦੋਲਨ ਹੋਰ ਭਖਦਾ ਜਾ ਰਿਹਾ ਹੈ ।

ਇਸ ਸੰਬੰਧ ਚ ਦੇਸ਼ ਦੇ ਪਦਮ ਸ਼੍ਰੀ , ਓਲੰਪੀਅਨ , ਅਰਜੁਨ ਐਵਾਰਡੀ ਅਤੇ ਹੋਰ ਅੰਤਰਰਾਸ਼ਟਰੀ ਖਿਡਾਰੀਆਂ ਵਲੋਂ ਕਿਸਾਨ ਅੰਦੋਲਨ ਦੀ ਡਟ ਕੇ ਹਿਮਾਇਤ ਕਰਨ ਅਤੇ ਭਾਰਤ ਸਰਕਾਰ ਵਲੋਂ ਦਿੱਤੇ ਗਏ ਸਾਰੇ ਐਵਾਰਡ 5 ਦਸੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਵਾਪਸ ਕਰਨ ਦੇ ਕੀਤੇ ਫੈਸ਼ਲੇ ਕਾਰਨ ਸੁਲਤਾਨਪੁਰ ਲੋਧੀ ਹਲਕੇ ਦੇ ਸਮੂਹ ਖਿਡਾਰੀਆਂ ਤੇ ਕਿਸਾਨਾਂ ਵਲੋ ਸ਼ਲਾਘਾ ਕੀਤੀ ਗਈ ਹੈ । ਇਸ ਬਾਰੇ ਗੱਲਬਾਤ ਕਰਦਿਆਂ ਕਬੱਡੀ ਕੋਚ ਰਹੇ ਨਾਮਵਰ ਖਿਡਾਰੀ ਬਲਵਿੰਦਰ ਸਿੰਘ ਤੁੜ , ਅੰਤਰਰਾਸ਼ਟਰੀ ਖਿਡਾਰੀ ਯਾਦਵਿੰਦਰ ਸਿੰਘ ਯਾਦਾ , ਰਛਪਾਲ ਸਿੰਘ ਬਿੱਟੂ ਤੇ ਸੀਨੀਅਰ ਅਕਾਲੀ ਆਗੂ  ਨੰਬਰਦਾਰ ਸਤਵਿੰਦਰ ਸਿੰਘ ਸੱਤਾ ਸਾਬਕਾ ਸਰਪੰਚ ਸਾਬੂਵਾਲ ਨੇ ਕਿਹਾ ਕਿ ਅਰਜੁਨ ਐਵਾਰਡੀ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਤੇ ਹਲ਼ਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਤੇ ਹੋਰ ਖਿਡਾਰੀਆਂ ਵਲੋਂ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਚ ਅਰਜੁਨ ਐਵਾਰਡ ਵਾਪਸ ਕਰਨ ਤੇ ਮੋਦੀ ਸਰਕਾਰ ਦਾ ਡਟ ਕੇ ਵਿਰੋਧ ਕਰਨ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਅੰਤਰਰਾਸ਼ਟਰੀ ਖਿਡਾਰੀ ਸੱਜਣ ਸਿੰਘ ਤੇ ਹੋਰ ਖਿਡਾਰੀਆਂ ਦੇ ਇਸ ਫੈਸਲੇ ਨਾਲ ਮੋਦੀ ਸਰਕਾਰ ਦੀਆਂ ਕੰਧਾਂ ਹਿੱਲ ਗਈਆਂ ਹਨ ।

ਬਲਵਿੰਦਰ ਤੁੜ ਤੇ ਹੋਰਨਾਂ ਕਿਹਾ ਕਿ  ਕਿਸੇ ਵੀ ਦੇਸ਼ ਦੀ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜੇਕਰ ਰੀੜ੍ਹ ਦੀ ਹੱਡੀ ਹੀ ਟੁੱਟ ਜਾਵੇ ਦੇਸ਼ ਕੁੱਬੇ ਹੋ ਜਾਂਦੇ ਹਨ , ਮੋਦੀ ਸਰਕਾਰ ਦੇਸ਼ ਨੂੰ ਕੁੱਬਾ ਕਰਨ ਦੀ ਕਗਾਰ ‘ਤੇ ਲਿਆ ਕੇ ਖੜ੍ਹਾ ਕਰ ਰਹੇ ਹਨ ਜੋ ਕਿ ਨਾ ਤਾਂ ਕਿਸਾਨਾਂ ਲਈ ਲਾਹੇਵੰਦ ਹੈ ਅਤੇ ਨਾ ਹੀ ਦੇਸ਼ ਲਈ । ਅਕਾਲੀ ਆਗੂਆਂ ਕਿਹਾ ਕਿ ਪਹਿਲਾਂ ਹੀ ਸੁਲਤਾਨਪੁਰ ਲੋਧੀ ਹਲਕੇ ਦੀ ਜਨਤਾ ਦੀ ਦਿਨਰਾਤ ਸੇਵਾ ਕਰਕੇ ਅਕਾਲੀ ਆਗੂ ਸੱਜਣ ਸਿੰਘ ਲੋਕਾਂ ਦੇ ਨਾਇਕ ਬਣ ਚੁੱਕੇ ਹਨ ਤੇ ਹੁਣ ਕਿਸਾਨਾਂ ਦੇ ਹੱਕ ਚ ਆਵਾਜ ਬੁਲੰਦ ਕਰਕੇ ਦੇਸ਼ ਦੇ ਕਿਸਾਨਾਂ ਦੇ ਦਿਲਾਂ ਚ ਵਿਸ਼ੇਸ਼ ਸਤਿਕਾਰਤ ਜਗ੍ਹਾ ਬਣਾਈ ਹੈ ।

Previous articleਹੁਣ ਖੁੱਲ੍ਹੇ ਆਸਮਾਨ ਹੇਠ ਬੈਠ ਦੇਖ ਸਕੋਗੇ ‘ਫਿਲਮਾਂ’, ਲੁਧਿਆਣਾ ‘ਚ ਬਣਿਆ ਪਹਿਲਾ ‘ਓਪਨ ਥੀਏਟਰ’
Next articleਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ