ਸਟਾਕਹੋਮ : ਬਰਤਾਨੀਆ ਦੇ ਝੰਡੇ ਵਾਲਾ ਸਵੀਡਿਸ਼ ਕੰਪਨੀ ਦਾ ਤੇਲ ਟੈਂਕਰ ਸਟੇਨਾ ਇੰਪੈਰੋ ਸ਼ੁੱਕਰਵਾਰ ਨੂੰ ਈਰਾਨੀ ਜਲ ਸੀਮਾ ਤੋਂ ਨਿਕਲ ਕੇ ਅੰਤਰਰਾਸ਼ਟਰੀ ਸਮੁੰਦਰੀ ਮਾਰਗ ‘ਤੇ ਆ ਗਿਆ। ਈਰਾਨ ਤੋਂ ਕਰੀਬ 10 ਹਫ਼ਤੇ ਤੋਂ ਬਾਅਦ ਇਹ ਟੈਂਕਰ ਮੁਕਤ ਹੋਇਆ ਹੈ। ਟੈਂਕਰ ਦੇ 23 ਮੈਂਬਰੀ ਚਾਲਕ ਦਲ ਵਿਚ ਸ਼ਾਮਲ ਸੱਤ ਭਾਰਤੀ ਨਾਗਰਿਕ ਚਾਰ ਸਤੰਬਰ ਨੂੰ ਰਿਹਾਅ ਹੋ ਗਏ ਸਨ ਪਰ 11 ਭਾਰਤੀ ਹਾਲੇ ਵੀ ਟੈਂਕਰ ‘ਤੇ ਹਨ। ਸਟੇਨਾ ਇੰਪੈਰੋ ਨੂੰ 19 ਜੁਲਾਈ ਨੂੰ ਈਰਾਨੀ ਬਲਾਂ ਨੇ ਹੋਮੁਰਜ ਸਟ੍ਰੇਟ ਵਿਚ ਰੋਕਿਆ ਸੀ। ਇਸ ਨੂੰ ਚਾਰ ਜੁਲਾਈ ਨੂੰ ਜ਼ਿਬ੍ਰਾਲਟਰ ਦੇ ਨਜ਼ਦੀਕ ਬਰਤਾਨਵੀ ਜਲ ਸੈਨਾ ਵੱਲੋਂ ਫੜੇ ਗਏ ਈਰਾਨੀ ਤੇਲ ਟੈਂਕਰ ਦੇ ਬਦਲੇ ਦੀ ਕਾਰਵਾਈ ਮੰਨਿਆ ਗਿਆ ਸੀ। ਈਰਾਨੀ ਟੈਂਕਰ ਤੇਲ ਲੈ ਕੇ ਸੀਰੀਆ ਦੇ ਰਸਤੇ ‘ਤੇ ਸਨ, ਜਿੱਥੋਂ ਦੇ ਕਾਰੋਬਾਰ ‘ਤੇ ਯੂਰਪੀ ਯੂਨੀਅਨ ਨੇ ਰੋਕ ਲਗਾ ਰੱਖੀ ਹੈ।
15 ਅਗਸਤ ਨੂੰ ਜ਼ਿਬ੍ਰਾਲਟਰ ਦੀ ਕੋਰਟ ਨੇ ਈਰਾਨੀ ਟੈਂਕਰ ਨੂੰ ਛੱਡੇ ਜਾਣ ਦਾ ਆਦੇਸ਼ ਦੇ ਦਿੱਤੀ ਸੀ ਪਰ ਬਰਤਾਨਵੀ ਝੰਡੇ ਵਾਲਾ ਸਟੇਨਾ ਇੰਪੈਰੋ ਇਸੇ ਹਫ਼ਤੇ ਛੱਡਿਆ ਗਿਆ ਹੈ। ਇਸ ਦੌਰਾਨ ਸਟੇਨਾ ਇੰਪੈਰੋ ਈਰਾਨ ਦੀ ਅੱਬਾਸ ਬੰਦਰਗਾਹ ‘ਤੇ ਰਿਹਾ। ਸਵੀਡਨ ਦੀ ਕੰਪਨੀ ਸਟੇਨਾ ਬਲਕ ਦੇ ਸੀਈਓ ਐਰਿਕ ਹਾਨੇਲ ਨੇ ਸਟੇਨਾ ਇੰਪੈਰੋ ਦੇ ਅੰਤਰਰਾਸ਼ਟਰੀ ਜਲ ਮਾਰਗ ‘ਤੇ ਪਹੁੰਚਣ ਦੀ ਪੁਸ਼ਟੀ ਕਰ ਦਿੱਤੀ ਹੈ।
HOME ਅੰਤਰਰਾਸ਼ਟਰੀ ਜਲ ਸੀਮਾ ‘ਚ ਆਇਆ ਸਟੇਨਾ ਇੰਪੈਰੋ