ਅੰਤਰਰਾਜੀ ਹੈਰੋਇਨ ਸਮੱਗਲਿੰਗ ਅਤੇ ਭਗੋੜਾ ਗੁਰਭੇਜ ਸਿੰਘ ਉਰਫ ਭੇਜਾ ਗਿਰਫ਼ਤਾਰ

ਕੈਪਸ਼ਨ-ਅੰਤਰਰਾਜੀ ਹੈਰੋਇਨ ਸਮੱਗਲਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਪੀ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ
  • 1 ਕਿਲੋਗ੍ਰਾਮ ਹੈਰੋਇਨ ਅਤੇ 46000 ਭਾਰਤੀ ਕਰੰਸੀ ਕਾਰ ਵਿੱਚੋਂ ਬਰਾਮਦ
  • ਪੂਰਾ ਪਰਿਵਾਰ ਨਸ਼ਾ ਸਮਗਲਰ ਮਾਂ ਤੇ ਚੱਲਦਾ ਕੇਸ

ਹੁਸੈਨਪੁਰ, 13 ਜੁਲਾਈ (ਕੌੜਾ) (ਸਮਾਜਵੀਕਲੀ): ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕਰਦੇ ਹੋਏ ਐਸ ਐਸ ਪੀ ਸ੍ਰੀ ਸਤਿੰਦਰ ਸਿੰਘ, ਐਸ ਪੀ ਸ੍ਰੀ ਮਨਪ੍ਰੀਤ ਢਿੱਲੋਂ, ਡੀ ਐਸ ਪੀ ਸਰਵਨ ਸਿੰਘ ਬੱਲ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਇੰਸਪੈਕਟਰ ਸਰਬਜੀਤ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਵੱਲੋਂ ਸਪੈਸ਼ਲ ਓਪਰੇਸ਼ਨ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਤੋਂ ਇੱਕ ਨਸ਼ਾ ਤਸਕਰ ਕੋਲ਼ੋਂ ਇੱਕ ਕਿੱਲੋ ਹੈਰੋਇਨ ਜ਼ਬਤ ਕਰਕੇ ਅੰਤਰ ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਮੌਕੇ ਤੋਂ ਗ੍ਰਿਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਗੁਰਭੇਜ ਸਿੰਘ ਉਰਫ ਭੇਜਾ  ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੇਚਾ, ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।

ਪ੍ਰੈਸ ਬਿਆਨ ਜਾਰੀ ਕਰਦਿਆਂ ਐਸ ਪੀ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ  ਗੁਰਭੇਜ  ਸਿੰਘ ਜੋ ਕਿ  ਤਸਕਰਾਂ ਨਾਲ ਸੰਪਰਕ ਵਿੱਚ ਹੈ । ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਸਿਫਟਿੰਗ ਨਾਕਾਬੰਦੀ ਵਿੱਚ ਪਿੰਡ ਭੌਰ ਵਿੱਚ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪਿੰਡ ਭੌਰ ਵੱਲੋਂ ਇਕ ਕਾਰ ਵਰਨਾ  ਨੰਬਰ ਪੀ ਬੀ 38 -3786  ਵਿਚ ਇਕ ਵੱਡੀ ਹੈਰੋਇਨ ਦੀ ਖੇਪ ਲੈ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ । ਪੁਲਿਸ ਨੂੰ ਦੇਖ ਕੇ ਗੱਡੀ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸਦਾ ਸੱਜਾ ਟਾਇਰ ਝੋਨੇ ਦੇ ਖੇਤ ਵਿੱਚ ਉਤਰ ਗਿਆ। ਜਿਸ ਨੂੰ ਪੁਲਿਸ ਪਾਰਟੀ ਵੱਲੋਂ ਮੋਕੇ ਤੇ ਕਾਬੂ ਕਰ ਲਿਆ ਗਿਆ ਅਤੇ ਜਦੋਂ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਇੱਕ ਕਿੱਲੋ ਹੈਰੋਇਨ ਅਤੇ 46000 ਨਗਦੀ ਬਰਾਮਦ ਹੋਈ  ਸ੍ਰੀ ਢਿੱਲੋਂ ਨੇ ਦੱਸਿਆ ਕੇ ਤਸਕਰਾਂ ਖ਼ਿਲਾਫ਼ ਸੁਲਤਾਨਪੁਰ ਲੋਧੀ ਥਾਣੇ ਵਿੱਚ ਐਨ ਡੀ ਪੀ ਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

“ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਨਸ਼ਾ ਤਸਕਰੀ ਦੇ ਨਜਾਇਜ਼ ਕਾਰੋਬਾਰ ਵਿੱਚ ਸ਼ਾਮਲ ਹੈ। ਉਹ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸਾਂ ਵਿਚ ਗ੍ਰਿਫ਼ਤਾਰ ਹੋਈਆਂ ਸੀ ਅਤੇ ਇਨ੍ਹਾਂ ਮਾਮਲਿਆਂ ਵਿੱਚੋਂ ਕੁਝ ਕੇਸਾਂ ਵਿਚੋਂ ਪੀਓ ਚੱਲ ਰਿਹਾ ਸੀ। ਉਸਨੇ ਅੱਗੇ ਕਿਹਾ ਕਿ ਗੁਰਭੇਜ ਸਿੰਘ ਉਰਫ ਭੇਜਾ  ਪਹਿਲਾਂ ਵੀ ਤਿੰਨ ਕੇਸਾਂ ਵਿੱਚ ਭਗੋੜਾ ਚਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ  ਪਰਿਵਾਰ ਨਸ਼ਾਂ ਸਮਗਲਰ ਵਿਚ ਲੱਗਾ ਹੋਇਆ ਹੈ । ਇਸ ਦੇ ਪਿਤਾ ਅਤੇ ਮਾਤਾ ਅਤੇ ਭਰਾ ਤੇ ਵੀ ਕੇਸ ਚੱਲ ਰਿਹਾ ਹੈ ।ਇਸ ਦੇ ਨਾਲ ਹੀ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਕੇਸ ਚੱਲ ਰਹੇ ਹਨ।

ਇਸ ਦੇ ਨਾਲ ਹੀ ਇਹਨਾਂ ਵਿਅਕਤੀਆਂ ਵੱਲੋਂ ਨਸ਼ਿਆਂ ਤੋਂ ਬਣਾਈ ਜ਼ਾਇਦਾਦ ਪਤਾ ਲੱਗਾ ਹੈ ,ਅਤੇ ਪੁੱਛ ਗਿੱਛ ਦੌਰਾਨ ਹੋਰ ਜਾਇਦਾਦ ਦਾ ਪਤਾ ਲੱਗਣ ਦੀ ਉਮੀਦ ਹੈ।ਜਿਸ ਦਾ ਪਤਾ ਲਗਾ ਕੇ ਸਾਰੀ ਜਾਇਦਾਦ ਅਦਾਲਤ ਦੇ ਹੁਕਮਾਂ ਨਾਲ ਜ਼ਬਤ ਕੀਤੀ ਜਾਵੇਗੀ। ਸ੍ਰੀ ਢਿੱਲੋਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਨੂੰ ਪੁਲਿਸ ਵੱਲੋਂ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਏਗੀ ਤਾਂ ਜੋ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਇਸ ਰੈਕੇਟ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।

Previous articleपर्यावरण प्रेमी संत सीचेवाल होंगे रिवल रिवाईवल पुरस्कार से सम्मानित
Next articleਬ੍ਰਿਟੇਨ ”ਚ ਨਵਾਂ ਇਮੀਗ੍ਰੇਸ਼ਨ ਕਾਨੂੰਨ ਹੋਵੇਗਾ ਲਾਗੂ, ਅਪਰਾਧਿਕ ਪਿਛੋਕੜ ਵਾਲਿਆਂ ਨੂੰ ਕੀਤਾ ਜਾਵੇਗਾ ਬੈਨ