ਅੰਜੁਮ ਨੇ ਲਾਇਆ ਸੋਨੇ ’ਤੇ ਨਿਸ਼ਾਨਾ

ਅੰਜੁਮ ਮੌਦਗਿਲ ਨੇ 12ਵੇਂ ਸਰਦਾਰ ਸੱਜਣ ਸਿੰਘ ਸੇਠੀ ਯਾਦਗਾਰੀ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਅੱਜ ਇੱਥੇ ਪਹਿਲੇ ਦਿਨ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਕੱਪ ਦੇ ਫਾਈਨਲਜ਼ ਵਿੱਚ ਬਣੇ ਰਿਕਾਰਡ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਫੁੰਡਿਆ।
ਇੱਥੇ ਕਰਨੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਵਿੱਚ ਹੋਏ ਟੂਰਨਾਮੈਂਟ ਦੇ ਹਰ ਮੁਕਾਬਲੇ ਵਿੱਚ ਦੇਸ਼ ਦੇ ਸੀਨੀਅਰ 15 ਨਿਸ਼ਾਨੇਬਾਜ਼ ਹਿੱਸਾ ਲੈਣ ਦੇ ਯੋਗ ਹਨ। ਟੋਕੀਓ ਓਲੰਪਿਕ 2020 ਦਾ ਕੋਟਾ ਪਹਿਲਾਂ ਹੀ ਹਾਸਲ ਕਰ ਚੁੱਕੀ ਆਲਮੀ ਦਰਜਾਬੰਦੀ ਵਿੱਚ ਅੱਠਵੇਂ ਸਥਾਨ ’ਤੇ ਕਾਬਜ਼ ਅੰਜੁਮ ਨੇ ਇੱਥੇ ਫਾਈਨਲਜ਼ ਵਿੱਚ 253.9 ਅੰਕ ਹਾਸਲ ਕੀਤੇ, ਜਦਕਿ ਵਿਸ਼ਵ ਦੀ ਸੀਨੀਅਰ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੂੰ 252.9 ਅੰਕ ਮਿਲੇ। ਮੇਹੁਲੀ ਘੋਸ਼ ਅਪੂਰਵੀ ਤੋਂ 0.7 ਅੰਕ ਪੱਛੜ ਗਈ। ਪੱਛਮੀ ਬੰਗਾਲ ਦੀ ਇਸ ਨਿਸ਼ਾਨੇਬਾਜ਼ ਨੇ ਹਾਲਾਂਕਿ ਜੂਨੀਅਰ ਮਹਿਲਾ ਫਾਈਨਲ 253 ਅੰਕ ਦੇ ਸਕੋਰ ਨਾਲ ਆਪਣੇ ਨਾਮ ਕੀਤਾ। ਇਲਾਵੈਨਿਲ ਵਲਾਰਿਵਨ (252.4 ਅੰਕ) ਨੇ ਇਸ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਹਵਾਈ ਫ਼ੌਜ ਦਾ ਰਵੀ ਕੁਮਾਰ ਪੁਰਸ਼ਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਦਾ ਜੇਤੂ ਰਿਹਾ।

Previous articleਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼
Next articleਡਾ: ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗਰੇਟ ਬ੍ਰਿਟੇਨ ਵਲੋਂ ਗੋਲਡਨ ਜੁਬਲੀ ਧੁੰਮ-ਧਾਮ ਨਾਲ ਮਨਾਈ ਗਈ