ਅੰਜੁਮਨ-ਏ-ਇਸਲਾਮੀਆ ਦੇ ਮੁਖੀ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

ਭੱਦਰਵਾਹ (ਸਮਾਜ ਵੀਕਲੀ) : ਜੁਮੇ ਦੀ ਨਮਾਜ਼ ਦੌਰਾਨ ‘ਭੜਕਾਊ ਅਤੇ ਦੇਸ਼ ਵਿਰੋਧੀ’ ਤਕਰੀਰ ਕਰਨ ਲਈ ਅੰਜੁਮਨ-ਏ-ਇਸਲਾਮੀਆ ਦੇ ਮੁਖੀ ਪਰਵੇਜ਼ ਅਹਿਮਦ ਸ਼ੇਖ ਖਿਲਾਫ਼ ਦੇਸ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਜੁਮੇ ਦੀ ਨਮਾਜ਼ ਅਦਾ ਕਰਨ ’ਤੇ ਉਸ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਡੋਡਾ ਪੁਲੀਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਸ਼ੇਖ ਦੀ ਤਕਰੀਰ ਭੜਕਾਊ ਅਤੇ ਦੋਸ਼ ਵਿਰੋਧੀ ਸੀ ।

Previous articleਕਰੋਨਾ ਖ਼ਿਲਾਫ਼ ਲੜਾਈ ਜਾਰੀ ਹੈ; ਦੇਸ਼ ਵਾਸੀ ਚੌਕਸ ਰਹਿਣ: ਮਨ ਕੀ ਬਾਤ
Next articleਸ਼ੇਖ ਹਸੀਨਾ ਦਾ ਭਾਰਤ ਨੂੰ ‘ਲਾਰਾ ਲੱਪਾ’