ਅਫ਼ਸਾਨਾ ਖ਼ਾਨ ਦੀ ਹੋਈ ਮੰਗਣੀ, ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼, ਕਲਾਕਾਰ ਦੇ ਰਹੇ ਨੇ ਵਧਾਈਆਂ

 

ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫ਼ਸਾਨਾ ਖ਼ਾਨਜਿਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਹੋ ਗਿਆ ਹੈ। ਜੀ ਹਾਂ ਬਹੁਤ ਜਲਦ ਉਨ੍ਹਾਂ ਦੇ ਘਰ ਸ਼ਹਿਨਾਈ ਵੱਜਣ ਵਾਲੀ ਹੈ । ਉਨ੍ਹਾਂ ਦੀ ਮੰਗਣੀਪੰਜਾਬੀ ਗਾਇਕ ਸਾਜ਼ ਦੇ ਨਾਲ ਹੋ ਗਈ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ।

ਖੁਦ ਅਫ਼ਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੀ ਇੰਗੇਜ਼ਮੈਂਟ ਪਾਰਟੀ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ‘ਇਹ ਸਾਡੀ ਮੰਗਣੀ ਦੀਆਂ ਕੁਝ ਵੀਡੀਓ ਕਲਿਪਸ ਨੇ। ਮੇਰੀ ਮੰਗਣੀ ਮੇਰੇ ਪਿਆਰ ਸਾਜ਼ ਦੇ ਨਾਲ ਹੋਈ ਹੈ’ ਨਾਲ ਹੀ ਉਨ੍ਹਾਂ ਰੱਬ ਤੇ ਪਰਿਵਾਰ ਵਾਲਿਆਂ ਦਾ ਧੰਨਵਾਦ ਕੀਤਾ ਹੈ।ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰ ਕਮੈਂਟ ਕਰਕੇ ਅਫ਼ਸਾਨਾ ਖ਼ਾਨ ਤੇ ਸਾਜ਼ ਨੂੰ ਵਧਾਈਆਂ ਦੇ ਰਹੇ ਨੇ। ਵੀਡੀਓ ‘ਚ ਦੋਵੇਂ ਜਣੇ ਬਹੁਤ ਖੁਸ਼ ਦਿਖਾਈ ਦੇ ਰਹੇ ਨੇ । ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਦੋਵਾਂ ਨੇ ਇੱਕ-ਦੂਜੇ ਨੂੰ ਰਿੰਗ ਪਹਿਨਾਈ। ਦੱਸ ਦਈਏ ਦੋਵੇਂ ਜਣੇ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਨੇ।

Previous articleਰੱਬ ਤੇ ਮਨੁੱਖ
Next articleਰੂਹ – ਏ- ਇਸ਼ਕ