ਦਿੱਲੀ (ਸਮਾਜ ਵੀਕਲੀ)- 5 ਅਕਤੂਬਰ 2022 ਦਿਨ ਬੁੱਧਵਾਰ ਨੂੰ ਅਸੋਕ ਵਿਜੈ ਦਸਵੀਂ ਦੇ ਇਤਿਹਾਸਿਕ ਮੌਕੇ ਤੇ ਡਾ. ਅੰਬੇਡਕਰ ਭਵਨ ਦਿੱਲੀ ਵਿਖੇ ਦਸ ਹਜਾਰ ਤੋਂ ਵੱਧ ਲੋਕ ਬੁੱਧ ਧੱਮ ਗ੍ਰਿਹਣ ਕਰਨ ਜਾ ਰਹੇ ਹਨ। ਇਹ ਜਾਣਕਾਰੀ ਰਾਜਿੰਦਰ ਪਾਲ ਗੌਤਮ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਦਿਤੀ।
ਰਾਜਿੰਦਰ ਪਾਲ ਗੌਤਮ ਨੇ ਦਸਿਆ ਕਿ ਅੱਜ ਦੇ ਐਸ ਸੀ, ਐਸ ਟੀ ਅਤੇ ਉਬੀਸੀ ਯਾਨੀ ਸ਼ਡਿਉਲਡ ਕਾਸਟ, ਸ਼ਡਿਉਲਡ ਟਰਾਇਬਜ਼ ਅਤੇ ਪਛੱੜੀਆਂ ਸ਼ਰੈਣੀਆਂ ਦੇ ਲੋਕ ਬੁੱਧ ਦੇ ਅਨੁਯਾਈ ਸਨ ਅਤੇ ਬੁੱਧ ਧੱਮ ਨੂੰ ਹੀ ਮੰਨਦੇ ਸਨ ਅਤੇ ਉਸ ਦੀਆਂ ਸਿਖਿਆਵਾਂ ਤੇ ਹੀ ਚਲਦੇ ਸਨ। ਪਰ ਅੱਜ ਅਸੀਂ ਅਪਣੇ ਇਤਿਹਾਸ ਨੂੰ ਭੁੱਲ ਗਏ ਹਾਂਕਿ ਸਾਡਾ ਪਿਛੋਕੜ ਤਾਂ ਬੁੱਧ ਧੱਮ ਹੀ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਅਸੋਕ ਵਿਜੈ ਦਸਵੀਂ ਦੇ ਦਿਨ ਹੀ 14 ਅਕਤੂਬਰ 1956 ਨੂੰ ਲਖਾਂ ਲੋਕਾਂ ਦੇ ਨਾਲ ਬੁੱਧ ਧੱਮ ਵਿੱਚ ਦੀਕਸ਼ਾ ਦੇਕੇ ਸਾਨੂੰ ਦੋਬਾਰਾ ਅਪਣੇ ਗੌਰਵਮਈ ਇਤਿਹਾਸ ਨਾਲ ਜੋੜਿਆ ਹੈ।
ਅਸੋਕ ਵਿਜੈ ਦਸਵੀਂ ਉਹ ਇਤਿਹਾਸਿਕ ਦਿਨ ਹੈ ਜਿਸ ਦਿਨ ਭਾਰਤ ਦੇ ਮਹਾਨ ਰਾਜਾ ਸਮਰਾਟ ਅਸੋਕ ਨੇ ਇਹ ਪ੍ਰਣ ਕੀਤਾ ਕਿ ਅੱਜ ਤੋਂ ਅਪਣਾ ਸ਼ਾਸ਼ਨ ਬੁੱਧ ਦੀਆਂ ਕਲਿਆਣਕਾਰੀ ਸਿਖਿਆਵਾਂ ਦੇ ਮੁਤਾਬਿਕ ਲੋਕਾਂ ਦੇ ਹਿਤੱ ਲਈ ਕਰਨਗੇ। ਪਰ ਸਮੇਂ ਦੇ ਅੰਤਰਾਲ ਨਾਲ ਇਸ ਦੀ ਜਗਾ੍ਹ ਮਿਥਿਹਾਸਿਕ ਪਾਤਰ ਰਾਮ ਅਤੇ ਰਾਵਣ ਨੇ ਲੈ ਲਈ ਅਤੇ ਅਸੀਂ ਅਪਣੇ ਇਤਿਹਾਸ ਨੂੰ ਭੁਲ ਗਏ।
ਰਾਜਿੰਦਰ ਪਾਲ ਗੌਤਮ ਨੇ ਯਾਦ ਦੁਆਇਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਇਕ ਦਿਨ ਸਾਰਾ ਭਾਰਤ ਫਿਰ ਤੋਂ ਬੁੱਧਮਈ ਹੋਵੇਗਾ। ਸਾਨੂਂ ਇਸ ਲਈ ਕੰਮ ਕਰਨਾ ਚਾਹੀਦਾ ਹੈ। 5 ਅਕਤੂਬਰ 2022 ਦਾ ਬੁਧੱ ਧੱਮ ਦੀਕਸ਼ਾ ਸਮਾਰੋਹ ਇਸ ਕੜੀ ਦਾ ਇਕ ਹਿੱਸਾ ਹੈ।
ਉਨ੍ਹਾ ਅਗੇ ਦਸਿਆ ਕਿ 2022 ਵਿੱਚ ਦਸ ਹਜਾਰ ਲੋਕ ਬੁੱਧ ਧੱਮ ਅਪਨਾਣਗੇ। 2023 ਵਿੱਚ ਇਕ ਲੱਖ, 2024 ਵਿੱਚ ਦਸ ਲੱਖ ਅਤੇ 2025 ਵਿੱਚ ਦਸ ਕਰੋੜ ਲੋਕ ਬੁੱਧ ਧੱਮ ਵਿੱਚ ਘਰ ਵਪਿਸੀ ਕਰਨਗੇ, ਇਸ ਲਈ ਅਸੀਂ ਕੰਮ ਕਰ ਰਹੇ ਹਾਂ।