(ਸਮਾਜ ਵੀਕਲੀ)
ਕਠਪੁਤਲੀਆਂ ਵਾਂਗੂੰ ਨਚਾਉਂਦੇ ਆਏ
ਇਹ ਪੂਰੇ ਹੀ ਸੰਸਾਰ ਨੂੰ
ਸਿੱਧੇ ਰਾਹ ਤੇ ਪਾਉਣਾ ਬਣਦੈ
ਪੁੱਠੇ ਰਾਹ ਤੇ ਤੁਰੀ ਸਰਕਾਰ ਨੂੰ
ਰਹਿ ਕੇ ਅਡੋਲ ਸਬਰ ਬਣਾਈ ਰੱਖੀਂ
ਯਾਦ ਕਰੀਂ ਸਰਾਭੇ ਕਰਤਾਰ ਨੂੰ
ਜ਼ਮੀਨਾਂ ਹੀ ਨਾ ਰਹੀਆਂ ਜੇ
ਸੱਟ ਵੱਜੂ ਤੇਰੇ ਸਤਿਕਾਰ ਨੂੰ
ਤੂੰ ਬੇਫ਼ਿਕਰਾ ਜਾ ਹੋ ਕੇ ਜਾ
ਚਬਾ ਦੇ ਛੋਲੇ ਵੱਡੇ ਮੱਕਾਰ ਨੂੰ
ਅਸੀਂ ਬੱਚੇ ਹੁਣ ਸਾਂਭਾਂਗੇ
ਬਾਪੂ ਖੇਤ ਅਤੇ ਘਰ ਬਾਰ ਨੂੰ
ਜਤਿੰਦਰ ਭੁੱਚੋ
9464129202