ਅਸੀਂ ਨਿਕਲ ਜਾਵਾਂਗੇ

(ਸਮਾਜ ਵੀਕਲੀ)

 

ਮੇਰੇ ਪੰਜਾਬ ਦੇ ਬੱਚੇ..
ਨਹੀ ਖੇਡਦੇ ਹੁਣ
ਗੁੱਡੀ ਪਟੋਲੇ ,ਚੋਰ ਪੁਲਿਸ ,
ਭੂਤ-ਭੂਤ…।
ਹੁਣ ਇਹ ਬੱਚੇ
ਖੇਡਦੇ ਹਨ
‘ਸਾਡਾ ਹੱਕ ਇੱਥੇ ਰੱਖ ..’
ਹੁਣ ਇਹ ਵੀ ਜਾਣ ਚੁੱਕੇ ਨੇ
ਹੱਕਾਂ ਦੇ ਬਾਰੇ ਤੇ
ਇਹਨਾਂ ਗੰਦੀਆਂ ਸਰਕਾਰਾਂ ਦੀ
ਗੰਦੀਆਂ ਨੀਤੀਆਂ ਨੂੰ,
ਹੁਣ ਇਹਨਾਂ
ਦੇ ਮੂੰਹਾਂ ਤੇ ਨਹੀਂ ਰਿਹਾ,
ਉੱਚ ਨੀਚ ਦਾ ਪਾਪੜਾ,
ਹੁਣ ਇਹਨਾਂ ਦੇ ਮੂੰਹਾਂ ਤੇ
ਹਨ ਇਨਕਲਾਬੀ ਨਾਅਰੇ..।
ਹਾਂ ਹੁਣ ਮੇਰੇ ਪੰਜਾਬ ਦੇ ਬੱਚਿਆਂ
ਨੇ ਛੱਡ ਦਿੱਤਾ ਹੈ ਖੇਡਣਾ
ਚੋਰ ਪੁਲਿਸ ,ਭੂਤ ਭੂਤ…
        

ਲੇਖਕ:-ਪੂਜਾ ਪੁੰਡਰਕ 
ਸ਼ਹਿਰ ਮੂਣਕ( ਸੰਗਰੂਰ)
ਸੰਪਰਕ-7401000274
Previous articleਮੇਰੇ ਪੰਜਾਬ ਦੇ ਬੱਚੇ….
Next articleਬੀੜ• ਗਗੜਾ ਚ ਸ੍ਰੋਮਣੀ ਅਕਾਲੀ ਦਲ ਨੂੰ ਝਟਕਾ