ਜੰਮੂ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੇ ਅੱਜ ਕਿਹਾ ਕਿ ਪੀਡੀਪੀ ਅਜਿਹੀ ਕਿਸੇ ‘ਬਿਆਨਬਾਜ਼ੀ’ ਦਾ ਹਿੱਸਾ ਨਹੀਂ ਬਣੇਗੀ, ਜਿਸ ਰਾਹੀਂ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ‘ਅਸਲੀ ਹਾਲਾਤ’ ਉੱਪਰ ਪਰਦਾ ਪਾਉਣਾ ਚਾਹੁੰਦੀ ਹੈ। ਪੀਡੀਪੀ ਨੇ ਸੋਮਵਾਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਲੋਂ ਦਿੱਤੇ ਦੁਪਹਿਰ ਦੇ ਖਾਣੇ ਮੌਕੇ ਹਾਜ਼ਰ ਪਾਰਟੀ ਦੇ ਮੈਂਬਰਾਂ ਨਾਲੋਂ ਆਪਣੇ ਆਪ ਨੂੰ ਵੱਖ ਕੀਤਾ। ਡੋਵਾਲ ਵਲੋਂ 27 ਯੂਰਪੀ ਕਾਨੂੰਨਸਾਜ਼ਾਂ ਨੂੰ ਦਿੱਤੇ ਦੁਪਹਿਰ ਦੇ ਖਾਣੇ ਮੌਕੇ ਪੀਡੀਪੀ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਮੁਜ਼ੱਫਰ ਹੁਸੈਨ ਬੇਗ ਤੇ ਕਈ ਹੋਰ ਆਗੂ ਮੌਜੂਦ ਸਨ। ਪੀਡੀਪੀ ਦੇ ਬੁਲਾਰੇ ਫਿਰਦੌਸ ਟਾਕ ਨੇ ਕਿਹਾ ਕਿ ਡੋਵਾਲ ਵਲੋਂ ਬੀਤੇ ਦਿਨ ਦਿੱਤੇ ਦੁਪਹਿਰ ਦੇ ਖਾਣੇ ਮੌਕੇ ਹਾਜ਼ਰ ਪਾਰਟੀ ਮੈਂਬਰਾਂ ਨਾਲੋਂ ਪੀਡੀਪੀ ਆਪਣੇ-ਆਪ ਨੂੰ ਵੱਖ ਕਰਦੀ ਹੈ।
INDIA ‘ਅਸਲੀ’ ਹਾਲਾਤ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ: ਪੀਡੀਪੀ