ਅਵਾਰਾ ਕੁੱਤਿਆ ਨਾਲ ਮੋਟਰਸਾਈਕਲ ਟਕਰਾਉਣ ਨਾਲ ਸਬਜ਼ੀ ਵਿਕਰੇਤਾ ਅਸ਼ੋਕ ਕੁਮਾਰ ਦੀ ਹੋਈ ਮੌਤ

ਮਹਿਤਪੁਰ (ਸਮਾਜ ਵੀਕਲੀ) ( ਸੁਖਵਿੰਦਰ ਸਿੰਘ ਖਿੰੰਡਾ)- ਆਏ ਦਿਨ ਸੜਕਾਂ ਤੇ ਹੁੰਦੇ ਹਾਦਸੇ ਤੇ ਲੋਕਾਂ ਦੀਆਂ ਜਾਂਦੀਆਂ ਅਣਮੁੱਲੀਆਂ ਜਾਨਾ ਸਰਕਾਰਾਂ ਦੀ ਲਾਪਰਵਾਹੀ ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ ਇਸੇ ਕੜੀ ਤਹਿਤ ਮਹਿਤਪੁਰ ਦੇ ਸਬਜ਼ੀ ਵਿਕਰੇਤਾ ਤੇ ਜੈ ਸ਼ਰਧਾ ਫਰੂਟ ਦੇ ਮਾਲਕ ਅਸ਼ੋਕ ਕੁਮਾਰ ਦੀ ਮੌਤ ਦਾ ਕਾਰਨ ਮਹਿਤਪੁਰ ਵਿਚ ਘੁੰਮਦੇ ਅਵਾਰਾ ਕੁੱਤੇ ਬਣ ਗਏ। ਮਿਰਤਕ ਅਸ਼ੋਕ ਕੁਮਾਰ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕਰੀਬ 9 ਵਜੇ ਅਸ਼ੋਕ ਕੁਮਾਰ ਆਪਣੇ ਬੇਟੇ ਨਾਲ ਆਪਣੀ ਦੁਕਾਨ ਨੂੰ ਵਧਾ ਕੇ ਪਿੰਡ ਆਦਰਮਾਨ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਅੰਗਾਕੀੜੀ ਨਜ਼ਦੀਕ ਆਵਾਰਾ ਕੁੱਤਿਆਂ ਦਾ ਝੁੰਡ ਮੋਟਰਸਾਈਕਲ ਆ ਟਕਰਾਇਆ ਜਿਸ ਤੇ ਅਸ਼ੋਕ ਕੁਮਾਰ ਤੇ ਉਸਦਾ ਬੇਟਾ ਦੋਨੋ ਜਣੇ ਮੋਟਰਸਾਈਕਲ ਤੋਂ ਡਿੱਗ ਪਏ ਪੱਕੀ ਸੜਕ ਤੇ ਡਿੱਗਣ ਨਾਲ ਅਸ਼ੋਕ ਕੁਮਾਰ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਜਦੋਂ ਕਿ ਉਸਦਾ ਬੇਟਾ ਗੰਭੀਰ ਜ਼ਖਮੀ ਹੋ ਗਿਆ ਮਿਰਤਕ ਆਪਣੀ ਮਿਹਨਤ ਨਾਲ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਉਹ ਆਪਣੇ ਪਿੱਛੇ ਰਿਕੀ ਕਾਲੜਾ ਲੜਕਾ ,ਰੰਜਣਾ ਰਾਣੀ,ਰੀਤੂ ਰਾਣੀ ਧੀਆ ਨੂੰ ਰੋਂਦਿਆਂ ਛੱਡ ਗਿਆ ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਮਿਰਤਕ ਦੀ ਮੌਤ ਤੇ ਦੁਖ ਜ਼ਾਹਰ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ ਨੇ ਕਿਹਾ ਮਿਰਤਕ ਮੇਰਾ ਭਰਾ ਸੀ ਤੇ ਉਸਦੀ ਬੇਵਕਤੀ ਮੌਤ ਨਾਲ ਗੁਰਦੇਵ ਕੁਮਾਰ,ਤੇ ਉਹਨਾਂ ਦੇ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ ਹੈ ਅਸ਼ੋਕ ਕੁਮਾਰ ਦਾ ਅੰਤਿਮ ਸੰਸਕਾਰ ਉਹਨਾਂ ਦੇ ਵਿਦੇਸ਼ ਗਏ ਬੇਟੇ ਰਿੱਕੀ ਕਾਲੜਾ ਦੇ ਆਉਣ ਤੇ ਕੀਤਾ ਜਾਵੇਗਾ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਹਿਤਪੁਰ ਵਿਚ ਮੀਟ ਦੀਆਂ ਦੁਕਾਨਾਂ ਦਾ ਵਧਿਆ ਰਹਿੰਦ ਖੂਹੰਦ ਦੁਕਾਨਦਾਰ ਸਨ ਕੁੱਤਿਆਂ ਨੂੰ ਪਾ ਦਿੰਦੇ ਹਨ ਜਿਸ ਨਾਲ ਇਨ੍ਹਾਂ ਦੀ ਪੈਦਾਵਾਰ ਵਿਚ ਭਾਰੀ ਵਾਧਾ ਹੋਇਆ ਹੈ ਤੇ ਇਹ ਛੋਟੇ ਬੱਚਿਆਂ ਤੇ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ ਅਤੇ ਇੱਕ ਦੂਜੇ ਮਗਰ ਭੱਜਦੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਪਰ ਪ੍ਰਸ਼ਾਸਨ ਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨੇਡਾ ਪੜ੍ਹਨ ਆ ਗਿਆ ਮੈਂ
Next articleਕਾਸ਼!