ਨਵੀਂ ਦਿੱਲੀ (ਸਮਾਜ ਵੀਕਲੀ) :ਅਲੋਕ ਸਿੰਘ ਨੇ ਅੱਜ ਕੋਚੀ ਹੈੱਡਕੁਆਰਟਰ ’ਚ ਏਅਰ ਇੰਡੀਆ ਐਕਸਪ੍ਰੈੱਸ ਦੇ ਸੀਈਓ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਨੂੰ ਹਵਾਈ ਆਵਾਜਾਈ ਦੇ ਨਾਲ-ਨਾਲ ਏਅਰ ਇੰਡੀਆ, ਅਲਾਇੰਸ ਏਅਰ ਅਤੇ ਖਾੜੀ ਅਧਾਰਿਤ ਇੱਕ ਨੈਸ਼ਨਲ ਕਰੀਅਰ ’ਚ ਅਗਵਾਈ ਵਾਲੀ ਅਹਿਮ ਭੂਮਿਕਾ ਨਿਭਾਉਣ ਸਬੰਧੀ ਤਿੰਨ ਦਹਾਕਿਆਂ ਦਾ ਤਜਰਬਾ ਹੈ। ਏਅਰ ਇੰਡੀਆ ਐਕਸਪ੍ਰੈੱਸ ’ਚ ਸੀਈਓ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਅਲੋਕ ਸਿੰਘ ਦਿੱਲੀ ਦੀ ਹਵਾਬਾਜ਼ੀ ਸਲਾਹ ਮਸ਼ਵਰੇ ਸਬੰਧੀ ਕੰਪਨੀ ਸੀਏਪੀਏ ਨਾਲ ਕੰਮ ਰਹੇ ਸਨ।
HOME ਅਲੋਕ ਸਿੰਘ ਨੇ ਏਅਰ ਇੰਡੀਆ ਐਕਸਪ੍ਰੈੱਸ ਦੇ ਸੀਈਓ ਵਜੋਂ ਅਹੁਦਾ ਸੰਭਾਲਿਆ