ਅਰਵਿੰਦ ਕੁਮਾਰ ਆਈਬੀ ਤੇ ਸਾਮੰਤ ਗੋਇਲ ਰਾਅ ਮੁਖੀ ਨਿਯੁਕਤ

ਸੀਨੀਅਰ ਆਈਪੀਐੱਸ ਅਧਿਕਾਰੀਆਂ ਅਰਵਿੰਦ ਕੁਮਾਰ ਤੇ ਸਾਮੰਤ ਕੁਮਾਰ ਗੋਇਲ ਨੂੰ ਅੱਜ ਕ੍ਰਮਵਾਰ ਇੰਟੈਲੀਜੈਂਸ ਬਿਊਰੋ ਤੇ ਰਾਅ (ਰਿਸਰਚ ਤੇ ਅਨੈਲੇਸਿਜ਼ ਵਿੰਗ) ਦਾ ਮੁਖੀ ਥਾਪ ਦਿੱਤਾ ਗਿਆ ਹੈ। ਅਮਲਾ ਮੰਤਰਾਲਾ ਵੱਲੋਂ ਨਿਯੁਕਤੀਆਂ ਸਬੰਧੀ ਜਾਰੀ ਹੁਕਮਾਂ ਮੁਤਾਬਕ ਦੋਵਾਂ ਅਧਿਕਾਰੀਆਂ ਦੇ ਕਾਰਜਕਾਲ ਦੀ ਮਿਆਦ ਦੋ ਸਾਲ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਇਨ੍ਹਾਂ ਨਿਯੁਕਤੀਆਂ ’ਤੇ ਮੋਹਰ ਲਾ ਦਿੱਤੀ ਹੈ। ਕੁਮਾਰ ਜਿੱਥੇ ਰਾਜੀਵ ਜੈਨ ਦੀ ਥਾਂ ਲੈਣਗੇ, ਉਥੇ ਗੋਇਲ ਭਾਰਤ ਦੀ ਬਾਹਰੀ ਸੂਹੀਆ ਏਜੰਸੀ ਦੇ ਮੁਖੀ ਵਜੋਂ ਅਨਿਲ ਕੇ. ਧਸਮਾਨਾ ਤੋਂ ਚਾਰਜ ਲੈਣਗੇ।

Previous articleਪੌਂਪੀਓ ਅਤੇ ਮੋਦੀ ਨੇ ਕਈ ਅਹਿਮ ਰਣਨੀਤਕ ਮੁੱਦੇ ਵਿਚਾਰੇ
Next articleਰਾਹੁਲ ਗਾਂਧੀ ਪ੍ਰਧਾਨਗੀ ਛੱਡਣ ਲਈ ਬਜ਼ਿੱਦ