(ਸਮਾਜ ਵੀਕਲੀ)
ਗੋਬਿੰਦ ਸਿੰਘ ਜੀ ਦੇ ਵਾਰਿਸਾਂ ਨੂੰ ਇਕੋ ਅਰਜੋਈ ,
ਜਾਨ ਗਵਾਣੀ ਪੈਜੇ ਪਿੱਛੇ ਨਾ ਹਟਿਉ ਕੋਈ,
ਮੰਗਾਂ ਪੂਰੀਆਂ ਕਰਾਉਣੀਆਂ ਨੇ,
ਸ਼ਹੀਦੀਆਂ ਆਪਾਂ ਪਾਉਣੀਆਂ ਨੇ,
ਦਿਲ ਤਕੜਾ ਰੱਖਿਓ ਘਬਰਾਇਉ ਨਾ ਕੋਈ,
ਗੋਬਿੰਦ ਸਿੰਘ ਜੀ ਦੇ ਵਾਰਿਸਾਂ ਨੂੰ ਇਕੋ ਅਰਜੋਈ।
ਜਿਵੇਂ ਪਾਪੀ ਜਾਲਮਾ ਨੇ ਛੋਟੇ ਲਾਲਾਂ ਤੇ ਜੁਲਮ ਕਮਾਇਆ,
ਤਿਵੇਂ ਸਰਕਾਰੇ ਤੂੰ ਹੈ ਕਹਿਰ ਕਮਾਇਆ ,
ਸਰਕਾਰੇ ਤੇਰੇ ‘ਤੇ ਜਾਲਮਾ ‘ਚ ਨਾ ਫਰਕ ਰਿਹਾ ਕੋਈ,
ਗੋਬਿੰਦ ਸਿੰਘ ਜੀ ਵਾਰਿਸਾਂ ਨੂੰ ਇਕੋ ਅਰਜੋਈ।
ਇਕ ਹੋ ਕੇ ਸਭ ਨੇ ਹੈ ਤੁਰਨਾ,
ਫਰਜ ਆਪਣੇ ਨੂੰ ਮੂਹਰੇ ਹੋ ਪੂਰਾ ਕਰਨਾ,
ਫੁੱਟ ਪਾਉਣੀ ਸਰਕਾਰ ‘ਭੁਪਿੰਦਰ ‘ ਫਿਰ ਆਪੇ ਜਾਉ ਮੋਈ,
ਗੋਬਿੰਦ ਸਿੰਘ ਜੀ ਵਾਰਿਸਾਂ ਨੂੰ ਇਕੋ ਅਰਜੋਈ ।
ਭੁਪਿੰਦਰ ਕੌਰ,
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ 6284310772