ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮੈਕਰੀ ਅੱਜ ਤਿੰਨ ਰੋਜ਼ਾ ਦੌਰੇ ਤਹਿਤ ਭਾਰਤ ਪੁੱਜ ਗਏ ਹਨ। ਆਪਣੀ ਇਸ ਫੇਰੀ ਦੌਰਾਨ ਸ੍ਰੀ ਮੈਕਰੀ ਅਰਥਚਾਰਾ, ਪਰਮਾਣੂ ਤਕਨੀਕ ਤੇ ਪੁਲਾੜ ਸਮੇਤ ਹੋਰ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਅਰਜਨਟੀਨੀ ਸਦਰ ਦਾ ਹਵਾਈ ਅੱਡੇ ਉੱਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਰਾਠੌਰ ਨੇ ਸਵਾਗਤ ਕੀਤਾ।
ਇਸ ਫੇਰੀ ਮੌੇਕੇ ਮੈਕਰੀ 19 ਫਰਵਰੀ ਨੂੰ ਮੁੰਬਈ ਜਾਣਗੇ। ਅਰਜਨਟੀਨੀ ਸਦਰ ਦੇ ਆਗਰਾ ਜਾਣ ਦੀ ਵੀ ਸੰਭਾਵਨਾ ਹੈ। ਦੋਵਾਂ ਮੁਲਕਾਂ ਦਰਮਿਆਨ ਤਿੰਨ ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ।
World ਅਰਜਨਟੀਨਾ ਦੇ ਰਾਸ਼ਟਰਪਤੀ ਤਿੰਨ ਰੋਜ਼ਾ ਦੌਰੇ ’ਤੇ ਭਾਰਤ ਪੁੱਜੇ