‘ਅਯੁੱਧਿਆ ਫੈਸਲਾ ਸਾਡੇ ਹੱਕ ’ਚ ਆਇਆ ਕਿਉਂਕਿ ਕੇਂਦਰ ’ਚ ਭਾਜਪਾ ਸਰਕਾਰ ਸੀ’

ਗੁਜਰਾਤ ਦੇ ਭਰੁਚ ਤੋਂ ਸੰਸਦ ਮੈਂਬਰ ਮਨਸੁਖ ਵਸਾਵਾ ਨੇ ਵੀਰਵਾਰ ਨੂੰ ਭਾਜਪਾ ਵਰਕਰਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿੱਚ ਰਾਮਜਨਮਭੂਮੀ ਬਾਬਰੀ ਮਸਜਿਦ ਕੇਸ ਵਿੱਚ ਫੈਸਲਾ ‘ਸਾਡੇ ਹੱਕ ਵਿੱਚ’ ਇਸ ਲਈ ਦਿੱਤਾ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਅੱਜ ਇਸ ਤਕਰੀਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਕਾਫੀ ਰੌਲਾ ਪਿਆ ਹੈ। ਉਧਰ ਕਾਂਗਰਸ ਨੇ ਇਸ ਬਿਆਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਵਸਾਵਾ ਇਸ ਲਈ ਮੁਆਫ਼ੀ ਮੰਗਣ। ਪਾਰਟੀ ਨੇ ਸੰਸਦ ਮੈਂਬਰ ’ਤੇ ‘ਫਿਰਕੂ ਹਿੰਸਾ ਨੂੰ ਹਵਾ ਦੇਣ’ ਦਾ ਦੋਸ਼ ਵੀ ਲਾਇਆ। ਵਸਾਵਾ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਕਿ ਉਹ ਤਾਂ ਮਹਿਜ਼ ਇਸ ਨੁਕਤੇ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਦੇ 9 ਨਵੰਬਰ ਦੇ ਫੈਸਲੇ ਮਗਰੋਂ ਅਮਨ ਤੇ ਕਾਨੂੰਨ ਦੀ ਸਥਿਤੀ ਬਾਖੂਬੀ ਬਰਕਰਾਰ ਰੱਖੀ ਹੈ।

Previous articleਝੋਨੇ ਵਾਲੇ ਇਲਾਕੇ ਨੂੰ ਨਿੱਘ ਦੇਣਗੀਆਂ ਨਰਮਾ ਪੱਟੀ ਦੀਆਂ ਛਟੀਆਂ
Next articleIndia may launch ‘false flag operation’: Pak minister