ਨਿਊਯਾਰਕ (ਸਮਾਜ ਵੀਕਲੀ) : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਪੈਣ ਦੇ ਨਾਲ ਨਾਲ ਗਿਣਤੀ ਵੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਟਰੰਪ ਅਤੇ ਬਾਈਡਨ ਵਿਚਾਲੇ ਸਖ਼ਤ ਮੁਕਾਬਲਾ ਚਲ ਰਿਹਾ ਹੈ। ਵੋਟਾਂ ਦੀ ਗਿਣਤੀ ਵਿੱਚ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇੈਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਠ ਬਾਇਡਨ ਹਾਲੇ ਵੀ ਅੱਗੇ ਚਲ ਰਹੇ ਹਨ , ਪਰ ਹੁਣ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਅਤੇ ਉਨ੍ਹਾਂ ਵਿਚਾਲੇ ਫਰਕ ਬਹੁਤ ਘੱਟ ਰਹਿਗਿਆ ਹੈ।
ਫੌਕਸ ਨਿਊਜ਼ ਅਨੁਸਾਰ 538 ‘ਇਲੈਕਟੋਰਲ ਕਾਲਜ ਸੀਟ’ ਵਿੱਚ ਬਾਇਡਨ 238 ਅਤੇ ਟਰੰਪ 213 ’ਤੇ ਜੇਤੂ ਰਹੇ ਹਨ। ਉਧਰ, ਸੀਐਨਐਨ ਅਨੁਸਾਰ ਬਾਇਡਨ ਨੂੰ 330 ਅਤੇ ਟਰੰਪ ਨੂੰ 213 ਇਲੈਕਟੋਰਲ ਕਾਲਜ ਸੀਟ ’ਤੇ ਜਿੱਤ ਮਿਲੀ ਹੈ। ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ ਬਾਇਡਨ ਨੇ 223 ਅਤੇ ਟਰੰਪ ਨੇ 212 ’ਤੇ ਜਿੱਤ ਦਰਜ ਕੀਤੀ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਕਿਸੇ ਨੂੰ ਵੀ ਘੱਟ ਤੋਂ ਘੱਟ 270 ਇਲੈਕਟੋਰਲ ਕਾਲਜ ਸੀਟ ’ਤੇ ਜਿੱਤ ਦਰਜ ਕਰਨੀ ਹੋਵੇਗੀ। ਤਾਜ਼ਾ ਰਿਪੋਰਟ ਅਨੁਸਾਰ ਟਰੰਪ ਅਹਿਮ ਸੂਬਿਆਂ ਫਲੋਰਿਡਾ, ਨਾਰਥ ਕੈਰੋਲੀਨਾ, ਓਹਾਇਓ, ਪੈਨਸਿਲਵੇਨੀਆ, ਵਿਸਕਾਨਸਨ ਅਤੇ ਮਿਸ਼ੀਗਨ ਵਿੱਚ ਅੱਗੇ ਚਲ ਰਹੇ ਹਨ। ਉਧਰ, ਬਾਈਡਨ ਐਰੀਜ਼ੋਨਾ ਅਤੇ ਮਿਨੀਪੋਲਿਸ ਵਿੱਚ ਅੱਗੇ ਹਨ।
ਬਾਈਡਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਅਮਰੀਕਾ ਦੇ ਲੋਕਾਂ ਦੀ ਜਿੱਤ ਹੈ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਰ ਪਸੰਦ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਡੈਮੋਕਰੇੈਟ ਉਨ੍ਹਾਂ ਦੀ ਜਿੱਤ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।