ਅਮਰੀਕੀ ਅਦਾਲਤ ਵੱਲੋਂ 26/11 ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਰੱਦ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੀ ਇਕ ਅਦਾਲਤ ਨੇ ਪਾਕਿਸਤਾਨ ਮੂਲ ਦੇ ਕੈਨੇਡਿਆਈ ਬਿਜ਼ਨਸਮੈਨ ਅਤੇ 2008 ਵਿੱਚ ਮੁੰਬਈ ਹਮਲੇ ਦੇ ਮੁੱਖ ਮੁਲਜ਼ਮ ਤਹੱਵੁਰ ਰਾਣਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਭਾਰਤ ਰਾਣਾ ਨੂੰ ਭਗੌੜਾ ਐਲਾਨ ਚੁੱਕਾ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਮੁਲਕ ਛੱਡ ਕੇ ਭੱਜਣ ਦਾ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ।

ਮੁੰਬਈ ਅਤਿਵਾਦੀ ਹਮਲੇ ਵਿੱਚ ਹੱਥ ਹੋਣ ਕਾਰਨ ਡੇਵਿਡ ਕੋਲਮੈਨ ਹੈਡਲੀ ਦੇ ਦੋਸਤ ਰਾਣਾ ਨੂੰ ਭਾਰਤ ਨੂੰ ਸੈਂਪਣ ਦੀ ਅਪੀਲ ਤੋਂ ਬਾਅਦ ਉਸ ਨੂੰ ਮੁੜ 10 ਜੂਨ ਨੂੰ ਲਾਸ ਏਜੰਲਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੀ ਹਵਾਲਗੀ ਸਬੰਧੀ ਭਾਰਤ ਵੱਲੋਂ ਜਮ੍ਹਾਂ ਕਰਾਏ ਗਏ ਦਸਤਾਵੇਜ਼ਾਂ ਨੂੰ ਜਨਤਕ ਨਾ ਕਰਨ ਦੀ ਭਾਰਤੀ ਅਪੀਲ ਦਾ ਅਦਾਲਤ ਵਿੱਚ ਅਮਰੀਕੀ ਸਰਕਾਰ ਨੇ ਸਮਰਥਨ ਕੀਤਾ ਹੈ।

Previous articleਯੂਕੇ ’ਚ ਕਰੋਨਾਵਾਇਰਸ ਦੀ ਨਵੀਂ ਕਿਸਮ ਦੀ ਪਛਾਣ, ਬੁੱਧਵਾਰ ਤੋਂ ਲੰਡਨ ’ਚ ਤਿੰਨ ਪਰਤੀ ਪਾਬੰਦੀਆਂ ਆਇਦ
Next articleਜਲਵਾਯੂ ਸੁਧਾਰਾਂ ਲਈ ਚੀਨ ਵੱਧ ਤੋਂ ਵੱਧ ਯੋਗਦਾਨ ਦੇਵੇਗਾ: ਜਿਨਪਿੰਗ