ਅਮਰੀਕਾ ’ਚ 1.6 ਅਰਬ ਡਾਲਰ ਦਾ ਵੱਡਾ ਲਾਟਰੀ ਜੈਕਪਾਟ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਮੈਗਾ ਮਿਲੀਅਨਜ਼ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਸਾਊਥ ਕੈਰੋਲੀਨਾ ’ਚ ਟਿਕਟ ਦਾ ਕੋਈ ਇਕ ਦਾਅਵੇਦਾਰ ਇਹ ਜੈਕਪਾਟ ਜਿੱਤੇਗਾ।
ਮੰਗਲਵਾਰ ਰਾਤ ਨੂੰ ਟਿਕਟ ਦੇ ਨੰਬਰ ਮੁੜ ਦਰਸਾਏ ਗਏ ਹਨ। ਰਿਕਾਰਡ ਜੈਕਪਾਟ ਕਾਰਨ ਅਮਰੀਕਾ ’ਚ ਲਾਟਰੀ ਖ਼ਰੀਦਣ ਦੇ ਚਾਹਵਾਨਾਂ ’ਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗ ਗਈ ਹੈ। ਲੋਕ ਸੁਪਰਮਾਰਕਿਟਾਂ ਅਤੇ ਸ਼ਰਾਬ ਦੇ ਸਟੋਰਾਂ ’ਤੇ ਦੋ ਡਾਲਰ ਦੀ ਟਿਕਟ ਖ਼ਰੀਦਣ ਲਈ ਕਤਾਰਾਂ ’ਚ ਲੱਗੇ ਰਹੇ। ਲਾਟਰੀ ਜਿੱਤਣ ਦੇ ਮੌਕੇ 30 ਕਰੋੜ ’ਚੋਂ ਕਿਸੇ ਇਕ ਦੇ ਹਨ। ਜੇਤੂ ਨੂੰ 91.3 ਕਰੋੜ ਡਾਲਰ ਨਕਦ ਮਿਲਣਗੇ ਜਾਂ ਉਹ 29 ਸਾਲਾਂ ਤਕ ਇਹ ਪੈਸਾ ਕਿਸ਼ਤਾਂ ’ਚ ਲੈ ਸਕਦਾ ਹੈ। ਜੈਕਪਾਟ ਦੀ ਰਕਮ ਇੰਨੀ ਵੱਡੀ ਇਸ ਲਈ ਹੋ ਗਈ ਕਿਉਂਕਿ ਜੁਲਾਈ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਨੂੰ ਨਹੀਂ ਜਿੱਤ ਸਕਿਆ ਹੈ। ਉਸ ਸਮੇਂ ਕੈਲੀਫੋਰਨੀਆ ਦੇ ਕੁਝ ਕਾਮਿਆਂ ਨੇ 54.3 ਕਰੋੜ ਡਾਲਰ ਦੀ ਰਕਮ ਆਪਸ ’ਚ ਵੰਡੀ ਸੀ। ਅਮਰੀਕਾ ’ਚ ਹੁਣ ਤਕ ਪਾਵਰਬਾਲ ਨਾਮ ਦੀ ਲਾਟਰੀ ਦਾ ਰਿਕਾਰਡ ਜੈਕਪਾਟ ਰਿਹਾ ਹੈ ਜੋ 1.586 ਅਰਬ ਡਾਲਰ ਸੀ। ਸਾਲ 2016 ’ਚ ਕੈਲੀਫੋਰਨੀਆ, ਫਲੋਰਿਡਾ ਅਤੇ ਟੈਨੇਸੀ ਦੇ ਟਿਕਟ ਖ਼ਰੀਦਣ ਵਾਲੇ ਤਿੰਨ ਵਿਅਕਤੀਆਂ ਦਰਮਿਆਨ 52.8-52.8 ਕਰੋੜ ਡਾਲਰ ਰਕਮ ਵੰਡੀ ਗਈ ਸੀ।
World ਅਮਰੀਕਾ ਵਿੱਚ 1.6 ਅਰਬ ਡਾਲਰ ਦੇ ਜੈਕਪਾਟ ਲਈ ਮਾਰੋ-ਮਾਰ