ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਪੰਜਾਬੀ ਦੀ ਮੌਤ

ਟਾਂਡਾ (ਸਮਾਜਵੀਕਲੀ)  – ਨੇੜਲੇ ਪਿੰਡ ਪ੍ਰੇਮਪੁਰ ਦੇ ਨੌਜਵਾਨ ਗੁਰਜਸਪ੍ਰੀਤ ਸਿੰਘ ਦੀ ਅਮਰੀਕਾ ਦੇ ਨਿਊਯਾਰਕ ਵਿਚ ਕਰੋਨਾ ਨਾਲ ਮੌਤ ਹੋ ਗਈ ਹੈ| 13 ਅਪਰੈਲ ਨੂੰ ਨਿਊਯਾਰਕ ਵਿੱਚ ਹੀ ਕਰੋਨਾਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਸਕੱਤਰ ਡਾਕਟਰ ਚਰਨ ਸਿੰਘ ਦੇ ਕਰੋਨਾ ਪਾਜ਼ੇਟਿਵ ਆਏ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਬਿਮਾਰੀ ਨਾਲ ਜੂਝਦੇ ਹੋਏ ਬੀਤੇ ਦਿਨ ਮੌਤ ਹੋ ਗਈ| ਉਸ ਦਾ ਕਈ ਦਿਨਾਂ ਤੋਂ ਨਿਊਯਾਰਕ ਦੇ ਹਸਪਤਾਲ ਇਲਾਜ ਚੱਲ ਰਿਹਾ ਸੀ |

Previous articleਐੱਸਬੀਆਈ ਵੱਲੋਂ ਹੋਮ ਲੋਨ ਦਰਾਂ ਵਿੱਚ ਵਾਧਾ
Next articleਅੰਮ੍ਰਿਤਸਰ ਤੋਂ ਇੰਗਲੈਂਡ ਲਈ ਚਾਰ ਹੋਰ ਉਡਾਣਾਂ ਨੂੰ ਪ੍ਰਵਾਨਗੀ