ਵਾਸ਼ਿੰਗਟਨ (ਸਮਾਜਵੀਕਲੀ): ਅਮਰੀਕਾ ਵਿਚ ਜਾਰੀ ਨਸਲੀ ਹਿੰਸਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਫੌਜ ਦੀ ਵਰਤੋਂ ਕਰਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੱਲ ਕੱਢਣ ਲਈ ਦੇਸ਼ ਭਰ ਵਿਚ ਫੌਜ ਤਾਇਨਾਤ ਕਰਨ ਲਈ ਉਹ 1807 ਕਾਨੂੰਨ ਲਾਗੂ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਧਾਨੀ ਵਾਸ਼ਿੰਗਟਨ ਦੀ ਸੁਰੱਖਿਆ ਲਈ ਮੈਂ ਇਕ ਅਹਿਮ ਕਾਰਵਾਈ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਜ਼ੁਲਮ ਨਾਲ ਭਰੇ ਹਮਲਿਆਂ ਨੂੰ ਰੋਕਣ ਲਈ ਅਤੇ ਦੇਸ ਦੀ ਸੰਪਤੀ ਦੀ ਰੱਖਿਆ ਲਈ ਵਾਸ਼ਿੰਗਟਨ ਵਿਚ ਹਜ਼ਾਰਾਂ ਹਥਿਆਰਬੰਦ ਸੁਰੱਖਿਆ ਦਸਤਿਆਂ ਨਾਲ ਫੌਜ ਤਾਇਨਾਤ ਕਰਾਂਗੇ।
HOME ਅਮਰੀਕਾ ‘ਚ ਨਹੀਂ ਰੁਕ ਰਹੀ ਹਿੰਸਾ, 140 ਸ਼ਹਿਰਾਂ ਤਕ ਪੁੱਜੀ ਹਿੰਸਕ ਪ੍ਰਦਰਸ਼ਨਾਂ...