ਅਮਰੀਕਾ ਹਿਊਸਟਨ,(ਹਰਜਿੰਦਰ ਛਾਬੜਾ)— ਅੱਜ ਅਮਰੀਕਾ ਚ’ ਸਿੱਖ ਪੁਲਿਸ ਅਫਸਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਉਸ ਵੇਲੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਕਾ ਗਿਆ ਜੱਦੋਂ ਉਹ ਡਿਉਟੀ ‘ਤੇ ਸੀ। ਇਕਤਰ ਕੀਤੀ ਗਈ ਸੂਚਨਾ ਅਨੁਸਾਰ 42 ਸਾਲਾ ਸੰਦੀਪ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਨਾ ਕਰਨ ‘ਤੇ ਇਕ ਕਾਰ ਨੂੰ ਰੋਕਿਆ। ਜਿਸ ‘ਤੇ ਕਾਰ ਸਵਾਰ ਵੱਲੋਂ ਸੰਦੀਪ ਧਾਲੀਵਾਲ ਨੂੰ ਅੰਧਾ ਧੂੱਨ ਗੋਲੀਆਂ ਮਾਰੀਆਂ। ਜਿਸ ਨਾਲ ਉਹ ਸਖਤ ਜਖਮੀ ਹੋ ਗਿਆ। ਬਾਅਦ ਵਿਚ ਹਸਪਤਾਲ ਜਾ ਕੇ ਉਸਦੀ ਮੌਤ ਹੋ ਗਈ।
ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਅਫਸੋਸ ਪ੍ਰਗਟ ਕੀਤਾ ਹੈ. ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜਿਮੇਦਾਰੀ ਨਾਲ ਨਿਭਾਉਂਦਾ ਸੀ। ਉਸਦੀ ਮੌਤ ਪੁਲਿਸ ਵਿਭਾਗ ਲਈ ਇਕ ਮੰਦਭਾਗੀ ਖਬਰ ਹੈ।ਹਿਊਸਟਨ, ਟੈਕਸਾਸ ਵਿਖੇ ਪੁਲਿਸ ਵਿਭਾਗ ਵਿਚ ਸੰਦੀਪ ਸਿੰਘ ਧਾਲੀਵਾਲ ਪਹਿਲਾ ਦਸਤਾਰਧਾਰੀ ਪੁਲਿਸ ਅਫਸਰ ਸੀ।ਕੈਲੀਫੋਰਨੀਆ ਸੈਕ੍ਰਟਰੀ ਆਫ ਸਟੇਟ ਦੇ ਸਲਾਹਕਾਰ ਕਮਿਸ਼ਨਰ ਸ: ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਸ਼ਖਤ ਸ਼ਬਦਾਂ ਚ ਨਿਖੇਧੀ ਕੀਤੀ।