ਅਮਰੀਕਾ ’ਚ ਜੌਹਨਸਨ ਐਂਡ ਜੌਹਨਸਨ ਵੈਕਸੀਨ ’ਤੇ ਲੱਗ ਸਕਦੀ ਹੈ ਰੋਕ

ਵਾਸ਼ਿੰਗਟਨ, 13 ਅਪਰੈਲ

ਅਮਰੀਕੀ ਡਰੱਗ ਕੰਟਰੋਲਰ ਨੇ ਜੌਹਨਸਨ ਐਂਡ ਜੌਹਨਸਨ ਵੱਲੋਂ ਤਿਆਰ ਕਰੋਨਾ ਵੈਕਸੀਨ ਦੀ ਵਰਤੋਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾਉਣ ਦੀ ਸਿਫਾਰਸ਼ ਕੀਤੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਤੇ ਫੂਡ ਤੇ ਡਰੱਗ ਪ੍ਰਸ਼ਾਸਨ ਨੇ ਦੱਸਿਆ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਲੱਗਣ ਮਗਰੋਂ ਛੇ ਔਰਤਾਂ ਵਿੱਚ ਖੂਨ ਦੇ ਥੱਕੇ ਬਣਨ ਤੇ ਪਲੇਟਲੈੱਟਸ ਕਾਊਂਟ ਘਟਣ ਦੀਆਂ ਰਿਪੋਰਟਾਂ ਆਈਆਂ ਸਨ। ਇਸ ਮਗਰੋਂ ਮਾਮਲੇ ਦੀ ਜਾਂਚ ਤੱਕ ਵੈਕਸੀਨ ’ਤੇ ਆਰਜ਼ੀ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਹੋਰਨਾਂ ਟੀਕਿਆਂ ਦੇ ਉਲਟ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੀ ਵਿਅਕਤੀ ਨੂੰ ਇਕੋ ਖੁਰਾਕ ਲਗਦੀ ਹੈ।

Previous articleਕਰੋਨਾ: ਸਰਵਉਚ ਅਦਾਲਤ ਨੇ ਸੂਬਿਆਂ ਤੋਂ ਪਰਵਾਸੀ ਬੱਚਿਆਂ ਦਾ ਰਿਕਾਰਡ ਮੰਗਿਆ
Next articlePine Labs acquires consumer fintech platform Fave for $45M