ਅਮਰੀਕਾ ’ਚ ਗੋਲੀਬਾਰੀ: ਸੰਸਦ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਜਾਂਚ ਮੰਗੀ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਸੰਸਦ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਨੇ ਅਮਰੀਕਾ ਦੇ ਇੰਡੀਆਨਾ ਰਾਜ ਵਿਚ ਫੈਡਐਕਸ ਕੰਪਨੀ ਵਿੱਚ ਗੋਲੀਬਾਰੀ ਦੀ ਘਟਨਾ ਦੀ ਨਸਲੀ ਨਫਰਤ ਨਾਲ ਪ੍ਰੇਰਿਤ ਅਪਰਾਧ ਵਜੋਂ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਹਮਲੇ ਵਿਚ ਚਾਰ ਸਿੱਖਾਂ ਦੀ ਮੌਤ ਹੋ ਗਈ ਸੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਇੰਡੀਆਨਾਪੋਲਿਸ ਤੇ ਸਿੱਖ ਇਸ ਘਟਨਾ ਕਾਰਨ ਸ਼ੋਕ ਵਿਚ ਹਨ ਤੇ ਉਨ੍ਹਾਂ ਦਾ ਦੇਸ਼ ਇਸ ਘੜੀ ਉਨ੍ਹਾਂ ਨਾਲ ਖੜ੍ਹਾ ਹੈ।

ਉਨ੍ਹਾਂ ਜਾਂਚ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਇਹ ਪਤਾ ਲਾਉਣ ਕਿ ਇਹ ਘਟਨਾ ਨਸਲੀ ਹਿੰਸਾ ਨਾਲ ਪ੍ਰੇਰਿਤ ਸੀ ਕਿ ਨਹੀਂ ਜਾਂ ਇਹ ਬੰਦੂਕ ਹਿੰਸਾ ਦੀ ਹੀ ਘਟਨਾ ਹੈ ਜਿਸ ਨਾਲ ਅਮਰੀਕਾ ਸ਼ੁਰੂ ਤੋਂ ਹੀ ਜੂਝ ਰਿਹਾ ਹੈ। ਇੰਡੀਆਨਾਪੋਲਿਸ ਦੇ ਅੱਠ ਗੁਰਦੁਆਰਿਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹਾਲੇ ਹਮਲਾਵਰਾਂ ਦਾ ਮਕਸਦ ਨਹੀਂ ਜਾਣਦੇ। ਸਿੱਖਸ ਪੁਲੀਟੀਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਟੀਮ ਮੈਂਬਰਾਂ ਨਾਲ ਇਸ ਗੱਲ ਦੀ ਜਾਂਚ ਕਰਨਗੇ ਕਿ ਇਹ ਹਮਲਾ ਕਿਹੜੀਆਂ ਖਾਮੀਆਂ ਕਾਰਨ ਹੋਇਆ ਹੈ।

Previous articleਅਫਗਾਨਿਸਤਾਨ: ਮਸਜਿਦ ’ਚ ਗੋਲੀਬਾਰੀ, 8 ਮੌਤਾਂ
Next articleਇਮਰਾਨ ਨੇ ਪੈਗੰਬਰ ਦਾ ਨਿਰਾਦਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ