ਅਮਰੀਕਾ ’ਚ ਕਰੋਨਾ ਮਰੀਜ਼ਾਂ ਨੂੰ ਨਵੀਂ ਦਵਾਈ ਦੇਣ ਦੀ ਇਜਾਜ਼ਤ

ਵਾਸ਼ਿੰਗਟਨ   (ਸਮਾਜਵੀਕਲੀ) – ਅਮਰੀਕਾ ਵਿੱਚ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਾਇਰਲ ਰੋਕੂ ਦਵਾਈ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਦੀ ਮਨਜੂਰੀ ਦੇ ਦਿੱਤੀ ਹੈ। ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਤਾ ਲਾਇਆ ਕਿ ਇਹ ਦਵਾਈ ਮਰੀਜ਼ਾਂ ਉਪਰ ਤੇਜ਼ੀ ਨਾਲ ਅਸਰ ਕਰਦੀ ਹੈ।

ਵਿਗਿਆਨੀਆਂ ਦੀ ਟੀਮ ਵਿੱਚ ਭਾਰਤੀ ਮੁੂਲ ਦੀ ਡਾਕਟਰ ਅਰੁਣਾ ਸੁਬਰਾਮਨੀਅਮ ਸ਼ਾਮਲ ਹੈ। ਰੇਮਡੇਸਿਵਿਰ ਨਾਮ ਦੀ ਦਵਾਈ ਦੇ ਤਜਰਬੇ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਇਸ ਨੂੰ ਦੇਣ ਨਾਲ ਕਰੋਨਾ ਮਰੀਜ਼ ਦੀ ਹਾਲਤ ਵਿੱਚ ਸੁਧਾਰ ਤੇਜ਼ੀ ਨਾਲ ਹੁੰਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਰੇਮਡੇਸਿਵਿਰ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ।

Previous articleभारत में धार्मिक स्वतंत्रता में कमी – यू.एस.सी.आई.आर.एफ. रिपोर्ट
Next articleਜਲੰਧਰ, 2 ਮਈ ਇਥੋਂ ਦੇ ਮਿਲਕ ਬਾਰ ਚੌਕ `ਚ ਨੌਜਵਾਨ ਆਪਣੀ ਕਾਰ ਦੇ ਬੋਨਟ ’ਤੇ ਥਾਣੇਦਾਰ ਨੂੰ ਦੂਰ ਤੱਕ ਘਸੀੜਦਾ ਲੈ ਗਿਆ। ਲੋਕ ਵੀ ਪਿੱਛੇ ਦੌੜੇ ਤੇ ਅੱਗੇ ਜਾ ਕੇ ਉਸ ਨੇ ਕਾਰ ਰੋਕ ਲਈ ਤਾਂ ਪੁਲੀਸ ਨੇ ਵੀ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ। ਮਿਲਕ ਬਾਰ ਚੌਕ ਨਾਕੇ `ਤੇ ਖੜ੍ਹੇ ਮੁਲਾਜ਼ਮਾਂ ਨੇ ਗੂੜੀ ਸਲੇਟੀ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਲਾ ਰਹੇ ਨੌਜਵਾਨ ਨੇ ਕਾਰ ਰੋਕਣ ਦੀ ਥਾਂ ਉਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ `ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਨੌਜਵਾਨ ਕਾਫ਼ੀ ਦੂਰ ਤੱਕ ਬੋਨੇਟ `ਤੇ ਘਸੜੀਦਾ ਲੈ ਗਿਆ। ਵਧੀਕ ਐੱਸਐੱਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ `ਚ ਲੈ ਕੇ ਥਾਣਾ 6 ਲੈ ਗਈ।