ਅਮਰਨਾਥ ਯਾਤਰੀਆਂ ਨੂੰ ਆਪਣੇ ਖਰਚੇ ’ਤੇ ਕਰਾਉਣਾ ਪਵੇਗਾ ਕਰੋਨਾ ਟੈਸਟ

ਜੰਮੂ (ਸਮਾਜਵੀਕਲੀ) :  ਹਾਲੇ ਇਹ ਤੈਅ ਨਹੀਂ ਹੈ ਕਿ ਅਨਲੌਕ-2 ਦੇ ਬਾਅਦ ਵੀ ਅਮਰਨਾਥ ਯਾਤਰਾ ਹੋਵੇਗੀ ਜਾਂ ਨਹੀਂ ਪਰ ਯਾਤਰਾ ਸਬੰਧੀ ਤਿਆਰੀਆਂ ਵਿੱਚ ਸੂਬੇ ਵਿੱਚ ਆਉਣ ਵਾਲੇ ਅਮਰਨਾਥ ਯਾਤਰੀਆਂ ਨੂੰ ਇਕਾਂਤਵਾਸ ਵਿੱਚ ਰੱਖਣ ਦੀ ਤਿਆਰੀ ਵੀ ਸ਼ਾਮਲ ਹੈ। ਯਾਤਰੀਆਂ ਨੂੰ ਇਥੇ ਆਪ ਕਰੋਨਾ ਟੈਸਟ ਕਰਾਉਣਾ ਪਵੇਗਾ ਅਤੇ ਉਨ੍ਹਾਂ ਲਈ ਇਕਾਂਤਵਾਸ ਦੀ ਸ਼ਰਤ ਵੀ ਸ਼ਾਮਲ ਕੀਤੀ ਗਈ ਹੈ।

ਅਧਿਕਾਰੀਆਂ ਅਨੁਸਾਰ, ਅਮਰਨਾਥ ਯਾਤਰਾ ਦੀ ਤਰੀਕ ਹਾਲੇ ਤੈਅ ਨਹੀਂ ਹੋ ਸਕੀ ਪਰ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਕਠੂਆ ਜ਼ਿਲ੍ਹੇ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਕੋਵਿਡ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਜੰਮੂ ਦੇ ਮੰਡਲ ਕਮਿਸ਼ਨਰ ਸੰਜੀਵ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਵਿੱਚ 500 ਤੋਂ 1000 ਯਾਤਰੀਆਂ ਦੇ ਇਕਾਂਤਵਾਸ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਯਾਤਰੀਆਂ ਦਾ ਲਖਨਪੁਰ ਵਿੱਚ ਟੈਸਟ ਹੋਵੇਗਾ ਅਤੇ ਰਿਪੋਰਟ ਆਉਣ ਤਕ ਉਨ੍ਹਾਂ ਨੂੰ 6 ਇਕਾਂਤਵਾਸ ਕੇਂਦਰਾਂ ਵਿੱਚ ਠਹਿਰਾਇਆ ਜਾਵੇਗਾ।

Previous articleਉੱਤਰ ਪ੍ਰਦੇਸ਼ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ 5 ਦੀ ਮੌਤ, 12 ਜ਼ਖ਼ਮੀ
Next articleਜ਼ੋਜਿਲਾ ਸੁਰੰਗ ’ਤੇ ਕੰਮ ਛੇਤੀ ਸ਼ੁਰੂ ਹੋਵੇਗਾ: ਗਡਕਰੀ