ਫੋਟੋ :– ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਯਾਤਰਾ ਰਵਾਨਾ ਕਰਦੇ ਹੋਏ ਮੰਡਲ ਪ੍ਰਧਾਨ ਅਸ਼ੋਕ ਸੰਧੂ, ਹਰੀਸ਼ ਮੈਹਨ ਆਪਣੇ ਮੰਡਲ ਦੇ ਸਾਥੀਆਂ ਨਾਲ।
ਨੂਰਮਹਿਲ – (ਹਰਜਿੰਦਰ ਛਾਬੜਾ) ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ 111 ਸ਼੍ਰੀ ਅਮਰਨਾਥ ਯਾਤਰੀਆਂ ਦਾ ਜਥਾ ਸ਼੍ਰੀ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਲਈ 2019 ਮਾਡਲ ਦੀਆਂ ਦੋ ਏਅਰ ਕੰਡੀਸ਼ਨ ਬੱਸਾਂ ਵਿੱਚ ਮੰਦਿਰ ਸ਼੍ਰੀ ਬਾਬਾ ਭੂਤਨਾਥ ਨੂਰਮਹਿਲ ਤੋਂ ਪੂਜਾ ਪਾਠ ਦੇ ਮੰਤਰ ਉਚਾਰਣ ਉਪਰੰਤ ਬੜੀ ਹੀ ਸ਼ਾਨੋ ਸ਼ੌਕਤ ਅਤੇ ਸ਼ਰਧਾ ਨਾਲ ਰਵਾਨਾ ਹੋਇਆ। ਮੰਡਲ ਦੇ ਚੇਅਰਮੈਨ ਲਾਇਨ ਓ.ਪੀ. ਕੁੰਦੀ ਨੇ ਇਹ ਗੱਲ ਬੜੇ ਮਾਣ ਨਾਲ ਦੱਸੀ ਕਿ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਲਈ ਅੱਜ 14ਵਾਂ ਸਾਲਾਨਾ ਜਥਾ ਰਵਾਨਾ ਹੋਇਆ। ਮੰਡਲ ਦੀ ਵਿਸ਼ੇਸ਼ ਸਕੱਤਰ ਲਾਇਨ ਬਬਿਤਾ ਸੰਧੂ ਨੇ ਦੱਸਿਆ ਕਿ ਮਹਿਲਾਵਾਂ ਅਤੇ ਪਰਿਵਾਰ ਸਮੇਤ ਯਾਤਰਾ ਕਰਨ ਵਾਲਿਆਂ ਵਾਸਤੇ ਇੱਕ ਵੱਖਰੀ ਬੱਸ ਦਾ ਇੰਤਜ਼ਾਮ ਕੀਤਾ ਗਿਆ ਹੈ। ਮੰਡਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਬਿੱਲਾ, ਕੈਸ਼ੀਅਰ ਰਾਮ ਮੂਰਤੀ, ਪ੍ਰੈਸ ਸਕੱਤਰ ਅਨਿਲ ਸ਼ਰਮਾਂ, ਪੀ.ਆਰ.ਓ ਅਮਨ ਕੁਮਾਰ ਨੇ ਕਿਹਾ ਇਸ ਵਾਰ ਵੀ ਭਾਰਤ ਦੇ ਵੱਖ ਵੱਖ ਸ਼ਹਿਰਾਂ ਤੋਂ ਯਾਤਰੀ ਬੜੀ ਸ਼ਰਧਾ ਭਾਵ ਨਾਲ ਪਾਵਣ ਯਾਤਰਾ ਲਈ ਰਵਾਨਾ ਹੋਏ ਹਨ। ਯਾਤਰਾ ਰਵਾਨਗੀ ਮੌਕੇ ਸ਼੍ਰੀ ਅਮਰਨਾਥ ਯਾਤਰੀਆਂ ਵਾਸਤੇ ਖਾਣ-ਪਾਣ ਦੇ ਵੱਖ ਵੱਖ ਤਰਾਂ ਦੇ ਸਟਾਲ ਸਜਾਏ ਗਏ ਸਨ। ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਪਾਵਣ ਯਾਤਰਾ ਨੂੰ ਸੁਚਾਰੂ ਢੰਗ ਨਾਲ ਸਫਲ ਬਣਾਉਣ ਅਤੇ ਸਹਿਯੋਗ ਕਰਨ ਵਾਲੇ ਦੇਸ਼-ਵਿਦੇਸ਼ ਦੇ ਸਮੂਹ ਸ਼ਿਵ ਭਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੰਡਿਤ ਪਵਨ ਪਰਾਸ਼ਰ ਨੇ ਯਾਤਰਾ ਦੀ ਮੰਗਲ ਕਾਮਨਾਵਾਂ ਲਈ ਵਿਧੀ ਪੂਰਵਕ ਪੂਜਾ ਪਾਠ ਦੀ ਪ੍ਰਕਿਰਿਆ ਸੰਪੂਰਣ ਕੀਤੀ।
ਯਾਤਰਾ ਰਵਾਨਗੀ ਮੌਕੇ ਮੰਡਲ ਦੇ ਚੇਅਰਮੈਨ ਓ.ਪੀ. ਕੁੰਦੀ, ਪ੍ਰਧਾਨ ਅਸ਼ੋਕ ਸੰਧੂ, ਸੀ. ਮੀਤ ਪ੍ਰਧਾਨ ਹਰੀਸ਼ ਮੈਹਨ, ਮੰਡਲ ਦੇ ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ, ਵਰਿੰਦਰ ਕੋਹਲੀ, ਮਾਸਟਰ ਕ੍ਰਿਸ਼ਨ ਸੰਧੀਰ, ਮੰਡਲ ਕੋਆਰਡੀਨੇਟਰ ਦਿਨਕਰ ਸੰਧੂ, ਸੋਮਿਨਾਂ ਸੰਧੂ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਸਾਹਿਲ ਮੈਹਨ, ਸੀਤਾ ਰਾਮ ਸੋਖਲ, ਬੀਜੇਪੀ ਪ੍ਰਧਾਨ ਰਾਜ ਬਹਾਦਰ ਸੰਧੀਰ, ਗੁਰਵਿੰਦਰ ਸੋਖਲ, ਐਨ.ਆਰ.ਆਈ ਮਧੂ ਚਾਂਦ ਯੂ.ਐਸ.ਏ, ਆਂਚਲ ਸੰਧੂ ਸੋਖਲ, ਬਲਦੇਵ ਕੁਮਾਰ ਕੁਮਾਰ, ਰਮਾ ਸੋਖਲ, ਗੁਰਛਾਇਆ ਸੋਖਲ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਿਵ ਭਗਤ ਮੌਜੂਦ ਰਹੇ।
ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਸ਼ਿਵ ਭਜਨਾ ਵਿੱਚ ਭਗਵਾਨ ਸ਼ਿਵ ਸ਼ੰਕਰ ਪ੍ਰਤੀ ਅਪੱਤੀਜਨਕ ਭਾਸ਼ਾ ਵਰਤਣ ਵਾਲੇ ਗਾਇਕਾਂ ਖਿਲਾਫ਼ ਮੋਰਚਾ ਖੋਲ੍ਹਣ ਦੀ ਜ਼ੋਰਦਾਰ ਅਪੀਲ ਕੀਤੀ। ਦੱਸ ਦੇਈਏ ਕਿ ਗਾਇਕ ਰਘੁਵੰਸ਼ੀ ਨੇ ਆਪਣੇ ਬੋਲਾਂ ਰਾਹੀਂ ਸ਼ਿਵ ਭਗਵਾਨ ਨੂੰ “ਅਮਲੀ” ਕਹਿਕੇ ਪ੍ਰਭਾਸ਼ਿਤ ਕੀਤਾ ਹੈ, ਜਿਸ ਦੀ ਨੂਰਮਹਿਲ ਵਿਖੇ ਘੋਰ ਨਿੰਦਾ ਹੋਈ।