ਅਭਿਸ਼ੇਕ ਦੀ ਪਹਿਲੀ ਡਿਜੀਟਲ ਸੀਰੀਜ਼ ‘ਬਰੀਦ: ਇਨਟੂ ਦਿ ਸ਼ੈਡੋਜ਼’ 10 ਨੂੰ ਹੋਵੇਗੀ ਰਿਲੀਜ਼

ਮੁੰਬਈ (ਸਮਾਜਵੀਕਲੀ) :   ਐਮਾਜ਼ੌਨ ਪ੍ਰਾਈਮ ਵੀਡੀਓ ਦੀ ਤਾਜ਼ਾ ਸੀਰੀਜ਼ ‘ਬਰੀਦ: ਇਨਟੂ ਦਿ ਸ਼ੈਡੋਜ਼’ ਰਾਹੀਂ ਬਾਲੀਵੁੱਡ ਅਦਾਕਾਰ ਅਭਿਸ਼ੇਕ ਬਚਨ ਡਿਜੀਟਲ ਜਗਤ ਵਿੱਚ ਕਦਮ ਰੱਖਣ ਜਾ ਰਹੇ ਹਨ। ਇਹ ਸੀਰੀਜ਼ 10 ਜੁਲਾਈ ਨੂੰ ਰਿਲੀਜ਼ ਹੋਵੇਗੀ। ਅਬੰਡੈਂਸ਼ੀਆ ਐਂਟਰਟੇਨਮੈਂਟ ਦੇ ਨਿਰਮਾਣ ਅਤੇ ਮਿਯੰਕ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ਵਿੱਚ ਦੱਖਣ ਦੀ ਅਦਾਕਾਰ ਨਿੱਤਿਆ ਮੈਨਨ ਵੀ ਨਜ਼ਰ ਆਵੇਗੀ। ਇਸ ਸੀਰੀਜ਼ ਵਿੱਚ ਅਮਿਤ ਸਾਧ ਇੰਸਪੈਕਟਰ ਕਬੀਰ ਸਾਵੰਤ ਦੀ ਭੂਮਿਕਾ ਵਿੱਚ ਨਜ਼ਰ ਆਊਣਗੇ। ਐਮਾਜ਼ੌਨ ਪ੍ਰਾਈਮ ਵੀਡੀਓ ਦੇ ਇੰਡੀਆ ਓਰੀਜਨਲਜ਼ ਦੀ ਮੁਖੀ ਅਪਰਨਾ ਪ੍ਰੋਹਿਤ ਨੇ ਬਿਆਨ ਰਾਹੀਂ ਦੱਸਿਆ, ‘‘ਅਸੀਂ ਨਵਾਂ ਸ਼ੋਅ ‘ਬਰੀਦ: ਇਨਟੂ ਦਿ ਸੈਡੋਜ਼’ ਲੈ ਕੇ ਆ ਰਹੇ ਹਾਂ, ਜਿਸ ਵਿੱਚ ਅਭਿਸ਼ੇਕ ਬਚਨ, ਅਮਿਤ ਸਾਧ, ਨਿੱਤਿਆ ਮੈਨਨ ਨਜ਼ਰ ਅਾਊਣਗੇ।’’

Previous articleਭਾਰਤ ਅਤੇ ਅਮਰੀਕਾ ’ਚ ਸਹਿਣਸ਼ੀਲਤਾ ਖ਼ਤਮ ਹੋਈ: ਰਾਹੁਲ
Next articleਰਾਜਸਥਾਨ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਭਾਜਪਾ: ਗਹਿਲੋਤ