ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸੀ ਦੇ ਚੁਣਾਵੀ ਵਾਅਦੇ ‘ਨਿਆਏ’ ਉੱਪਰ ਪਾਰਟੀ ਨੂੰ ਘੇਰਦਿਆਂ ਸਵਾਲ ਕੀਤਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਜਿਵੇਂ 1984 ਦੇ ਸਿੱਖ ਵਿਰੋਧੀ ਦੰਗੇ, ਦਲਿਤਾਂ ਖ਼ਿਲਾਫ਼ ਹਿੰਸਾ ਅਤੇ ਭੋਪਾਲ ਗੈਸ ਤ੍ਰਾਸਦੀ ਦੇ ਪੀੜਤਾਂ ਨਾਲ ਨਿਆਂ ਕੌਣ ਕਰੇਗਾ। ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਬੇਈਮਾਨੀ ਆਪਸ ਵਿੱਚ ਗੂੜ੍ਹੇ ਮਿੱਤਰ ਹਨ ਪਰ ਕਦੇ-ਕਦਾਈਂ ਉਹ ਗਲਤੀ ਨਾਲ ਸਚਾਈ ਵੀ ਬਿਆਨ ਕਰ ਜਾਂਦੇ ਹਨ। ਉਨ੍ਹਾਂ ਕਿਹਾ, ‘‘ਹੁਣ ਉਹ ਕਹਿ ਰਹੇ ਹਨ ‘ਅਬ ਹੋਗਾ ਨਿਆਏ’ ਭਾਵੇਂ ਕਿ ਇਹ ਉਨ੍ਹਾਂ ਦੀ ਮਨਸ਼ਾ ਨਹੀਂ ਹੈ ਪਰ ਉਨ੍ਹਾਂ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ 60 ਸਾਲਾਂ ਤੱਕ ਨਿਆਂ ਨਹੀਂ ਕੀਤਾ ਹੈ। ਮੋਦੀ ਨੇ ਕਿਹਾ, ‘‘ਮੈਂ ਜਾਣਨਾ ਚਾਹੁੰਦਾ ਹਾਂ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਨਿਆਂ ਕੌਣ ਕਰੇਗਾ?’’ ‘‘…ਕੌਣ ਦਲਿਤ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਨਿਆਂ ਕਰੇਗਾ, ਕੌਣ ਐੱਮਜੀ ਰਾਮਚੰਦਰਨ ਦੀ ਸਰਕਾਰ ਨਾਲ ਨਿਆਂ ਕਰੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ ਮੈਂ ਐੱਮਜੀਆਰ ਅਤੇ ਜੈਲਲਿਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ । ਭਾਰਤ ਨੂੰ ਇਨ੍ਹਾਂ ਦੋ ਮਹਾਨ ਨੇਤਾਵਾਂ ’ਤੇ ਮਾਣ ਹੈ, ਜਿਨ੍ਹਾਂ ਨੇ ਗਰੀਬਾਂ ਲਈ ਕੰਮ ਕੀਤਾ।
HOME ‘ਅਬ ਹੋਗਾ ਨਿਆਏ’ ’ਤੇ ਮੋਦੀ ਨੇ ਕਾਂਗਰਸ ਨੂੰ ਘੇਰਿਆ