ਕਾਬੁਲ (ਸਮਾਜ ਵੀਕਲੀ):ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਅੱਜ ਸਵੇਰੇ ਸਿਹਤ ਵਰਕਰਾਂ ਨੂੰ ਲਿਜਾ ਰਹੀ ਇੱਕ ਮਿੰਨੀ ਬੱਸ ’ਤੇ ਬੰਬ ਨਾਲ ਕੀਤੇ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਕਾਬੁਲ ਪੁਲੀਸ ਮੁਖੀ ਦੇ ਤਰਜਮਾਨ ਫਰਦਾਵਸ ਫਰਾਮਰਜ਼ ਨੇ ਦੱਸਿਆ ਹਮਲੇ ’ਚ ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਪੁਲੀਸ ਵੱਲੋਂ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਅਮਲੇ ਨੂੰ ਕਾਬੁਲ ਤੋਂ ਉੱਤਰੀ ਪੰਜਸ਼ੇਰ ਸੂਬੇ ਵੱਲ ਲਿਜਾ ਰਹੀ ਬੱਸ ’ਤੇ ਇਹ ਹਮਲਾ ਕਾਬੁਲ ਸੂਬੇ ਦੇ ਉੱਤਰੀ ਜ਼ਿਲ੍ਹੇ ਕਲਾਕਨ ’ਚ ਹੋਇਆ। ਹਾਲੇ ਤੱਕ ਕਿਸੇ ਵੀ ਗੁੱਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly