ਕਾਬੁਲ (ਸਮਾਜ ਵੀਕਲੀ) : ਪੂਰਬੀ ਅਫ਼ਗਾਨਿਸਤਾਨ ’ਚ ਅੱਜ ਰਿਕਸ਼ੇ ਨਾਲ ਜੁੜੇ ਬੰਬ ਦੇ ਧਮਾਕੇ ਕਾਰਨ ਘੱਟੋ-ਘੱਟ 15 ਬੱਚਿਆਂ ਦੀ ਮੌਤ ਹੋ ਗਈ। ਜਦਕਿ 20 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਗਜ਼ਨੀ ਸੂਬੇ ਦੇ ਗਵਰਨਰ ਦੇ ਤਰਜਮਾਨ ਵਹੀਦਉਲ੍ਹਾ ਜੁਮਾਜ਼ਾਦਾ ਨੇ ਦੱਸਿਆ ਕਿ ਗਿਲਾਨ ਜ਼ਿਲ੍ਹੇ ’ਚ ਇਹ ਧਮਾਕਾ ਦੁਪਹਿਰ ਸਮੇਂ ਹੋਇਆ। ਜੁਮਾਜ਼ਾਦਾ ਨੇ ਦੱਸਿਆ ਕਿ ਇੱਕ ਵਿਅਕਤੀ ਮੋਟਰ ਨਾਲ ਚੱਲਣ ਵਾਲਾ ਰਿਕਸ਼ਾ ਲੈ ਕੇ ਪਿੰਡ ’ਚ ਸਾਮਾਨ ਵੇਚਣ ਲਈ ਦਾਖਲ ਅਤੇ ਜਦੋਂ ਉਸ ਦੇ ਆਲੇ-ਦੁਆਲੇ ਬੱਚੇ ਇਕੱਠੇ ਹੋਏ ਤਾਂ ਇਹ ਧਮਾਕਾ ਹੋਇਆ। ਉਨ੍ਹਾਂ ਮੁਤਾਬਕ ਮ੍ਰਿਤਕਾਂ ਦਾ ਅੰਕੜਾ ਵਧਣ ਦਾ ਖਦਸ਼ਾ ਹੈ। ਜੁਮਾਜਾਦਾ ਨੇ ਦੱਸਿਆ ਕਿ ਹਾਲੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮਵਾਰੀ ਨਹੀਂ ਲਈ ਪਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ।
HOME ਅਫ਼ਗਾਨਿਸਤਾਨ: ਬੰਬ ਧਮਾਕੇ ’ਚ 15 ਬੱਚਿਆਂ ਦੀ ਮੌਤ