ਕਾਬੁਲ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਇਲਾਕੇ ਵਿੱਚ ਅੱਜ ਇੱਕ ਮਿਨੀ ਵੈਨ ’ਚ ਹੋਏ ਬੰਬ ਧਮਾਕੇ ’ਚ ਘੱਟੋ-ਘੱਟ ਚਾਰ ਜਣੇ ਹਲਾਕ ਹੋ ਗਏ। ਪੁਲੀਸ ਦੇ ਤਰਜਮਾਨ ਫਰਦਾਵਸ ਫਰਾਮਾਰਜ਼ ਨੇ ਇਹ ਜਾਣਕਾਰੀ ਦਿੱਤੀ। ਘੱਟਗਿਣਤੀ ਹਜ਼ਾਰਾ ਸਮੂਹ, ਜਿਸ ਵਿੱਚ ਜ਼ਿਆਦਾਤਰ ਸ਼ੀਆ ਮੁਸਲਮਾਨ ਹਨ, ਦੀ ਬਹੁਗਿਣਤੀ ਵਾਲੇ ਇਸ ਇਲਾਕੇ ਵਿੱਚ ਹੋਏ ਇਸ ਹਮਲੇ ਦੀ ਹਾਲੇ ਤੱਕ ਕਿਸੇ ਵੀ ਗੁੱਟ ਨੇ ਜ਼ਿੰਮਵਾਰੀ ਨਹੀਂ ਲਈ ਹੈ।
ਇਸੇ ਦੌਰਾਨ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ’ਚ ਅਣਪਛਾਤੇ ਬੰਦੂਕਧਾਰੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਇੱਕ ਧਾਰਮਿਕ ਆਗੂ ਨੂੰ ਹਲਾਕ ਦਿੱਤਾ। ਖ਼ਬਰ ਏਜੰਸੀ ਸਿਨਹੂਆ ਮੁਤਾਬਕ ਅਬਦੁੱਲ ਖਾਲੇਕ ਹੱਕਾਨੀ, ਜੋ ਕਿ ਹੇਰਾਤ ਸੂਬੇ ਦੀ ਹੱਜ ਅਤੇ ਧਾਰਮਿਕ ਮਾਮਲਿਆਂ ਬਾਰੇ ਸੰਸਥਾ ਦੇ ਮੁਖੀ ਹਨ, ਨੇ ਦੱਸਿਆ ਕਿ ਦੇਸ਼ ਦੇ ਪੱਛਮੀ ਇਲਾਕੇ ਅਣਪਛਾਤੇ ਹਮਲਾਵਰਾਂ ਨੇ ਸੰਸਥਾ ਦੇ ਉੱਪ ਮੁਖੀ ਮਾਵਲਾਵੀ ਮੁਹੰਮਦ ਕਾਬਬਿਆਨੀ ’ਤੇ ਗੋਲੀਆਂ ਚਲਾ ਦਿੱੱਤੀਆਂ, ਜਿਸ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly