ਅਨੰਤਨਾਗ ’ਚ 7 ​​ਘੰਟੇ ਚੱਲਿਆ ਮੁਕਾਬਲਾ, ਅਤਿਵਾਦੀ ਫ਼ਰਾਰ

(ਸਮਾਜਵੀਕਲੀ): ਅਨੰਤਨਾਗ ਜ਼ਿਲੇ ਦੇ ਪੋਸ਼ ਕਰੀਰੀ ਵਿਖੇ ਅਤਿਵਾਦੀਆਂ ਨਾਲ 7 ਘੰਟੇ ਚੱਲਿਆ ਮੁਕਾਬਲਾ ਖ਼ਤਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮੁਕਾਬਲੇ ਵਿਚ ਸ਼ਾਮਲ ਸਾਰੇ ਅਤਿਵਾਦੀ ਭੱਜਣ ਵਿਚ ਸਫਲ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੋਸ਼ ਕਰੀਰੀ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾ ਤੜਕੇ 3 ਵਜੇ ਸ਼ੁਰੂ ਹੋਇਆ, ਜੋ ਅੱਜ ਸਵੇਰੇ 10 ਵਜੇ ਤੱਕ ਜਾਰੀ ਰਿਹਾ। ਉਸ ਤੋਂ ਬਾਅਦ ਫਾਇਰਿੰਗ ਰੁਕਣ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਅਤਿਵਾਦੀ ਫਰਾਰ ਹੋ ਗਏ ਹਨ। ਸੂਤਰਾਂ ਮੁਤਾਬਕ ਮੁਕਾਬਲੇ ਵਿੱਚ ਸ਼ਾਮਲ ਅਤਿਵਾਦੀਆਂ ਦੀ ਗਿਣਤੀ 2-3 ਸੀ।
Previous articleਦਿੱਲੀ ਸਰਕਾਰ ਵੱਲੋਂ ਤਾਲਾਬੰਦੀ ਖੋਲ੍ਹਣ ਦੇ ਸੰਕੇਤ
Next articleਕਿਸਾਨਾਂ ਨੇ ਸਰਕਾਰ ਦਾ ਪੁਤਲਾ ਫੂਕਿਆ