ਹੁਸੈਨਪੁਰ , 4 ਅਗਸਤ (ਕੌੜਾ) (ਸਮਾਜ ਵੀਕਲੀ)- ਪਿੰਡ ਜੱਬੋਵਾਲ ਦੇ ਕਿਸਾਨ ਤਰਸੇਮ ਸਿੰਘ ਦੇ ਖੇਤਾਂ ਨੂੰ ਲੱਗਿਆ ਰਸਤਾ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਿਕਾਰਡ ਵਿਚ ਭੰਨ ਤੋੜ ਕਰਕੇ ਖਤਮ ਕਰ ਦਿੱਤਾ ਗਿਆ ਜਿਸ ਕਰਕੇ ਕਿਸਾਨ ਦੀ ਢਾਈ ਏਕੜ ਜ਼ਮੀਨ ਬੰਜਰ ਬਣ ਗਈ ਹੈ ਵਾਰ ਵਾਰ ਉਕਤ ਕਿਸਾਨ ਵੱਲੋਂ ਕੀਤੀ ਗਈ ਚਾਰਾ ਜੋਈ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਉਸ ਨੂੰ ਇਨਸਾਫ਼ ਨਹੀਂ ਦਿਵਾਇਆ ਗਿਆ
ਇਸ ਸਬੰਧੀ ਗੁਰੂ ਨਾਨਕ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕੇ ਖੇਤ ਨੂੰ ਰਸਤਾ ਲਗਵਾਉਣ ਲਈ ਉਸ ਨੇ 1.62 ਲੱਖ ਰੁਪਏ ਮਾਲ ਵਿਭਾਗ ਨੂੰ ਜਮ੍ਹਾਂ ਕਰਵਾਏ ਜਿਸ ਤੋਂ ਬਾਅਦ ਡੀ ਆਰ ਕਪੂਰਥਲਾ ਨੇ ਮਾਲ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ ਕੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਉਕਤ ਖੇਤ ਨੂੰ ਰਸਤਾ ਲਾ ਦਿੱਤਾ ਇਹ ਰਸਤਾ ਅੱਠ ਮਹੀਨੇ ਚੱਲਦਾ ਰਿਹਾ ਇਸ ਤੋਂ ਬਾਹਦ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਰਿਕਾਰਡ ਵਿੱਚੋਂ ਭੰਨ ਤੋੜ ਕਰਕੇ ਉਹ ਰਸਤਾ ਖ਼ਤਮ ਕਰ ਦਿੱਤਾ
ਇਸ ਸਬੰਧੀ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਨੂੰ ਦਰਖਾਸਤ ਦਿੱਤੀ ਗਈ ਆਗੂਆਂ ਨੇ ਦੋਸ਼ ਲਾਇਆ ਕਿ ਰਿਕਾਰਡ ਵਿੱਚ ਸਾਫ ਦਿਸਦਾ ਹੈ ਕਿ ਫਾਈਲਾਂ ਦੀ ਭੰਨ ਤੋੜ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਦੋ ਕਿੱਲੇ ਦੀ ਲਾਈਨ ਬਿਲਕੁਲ ਸਿੱਧੀ ਜਦ ਕੇ ਤੀਜੇ ਕਿੱਲੇ ਦੀ ਲਾਈਨਾ ਨੂੰ ਤੋੜਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਹੈ ਕਿ ਹਰ ਕਿਸਾਨ ਦੇ ਡੇਰੇ ਨੂੰ ਜ਼ਮੀਨ ਨੂੰ ਰਸਤਾ ਲਾਇਆ ਜਾਵੇਗਾ ਜਦ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੱਗੇ ਹੋਏ ਰਸਤੇ ਖਤਮ ਕੀਤੇ ਜਾ ਰਹੇ ਹਨ
ਇਸ ਮੌਕੇ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਕਮੇਟੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ ਇਸ ਮੌਕੇ ਕਿਸਾਨ ਆਗੂ ਸੁਖ ਪ੍ਰੀਤ ਸਿੰਘ ਪੰਮਣ ਨੇ ਦੋਸ਼ ਲਾਇਆ ਕਿ ਫੂਡ ਸਪਲਾਈ ਵਿਭਾਗ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰ ਆਟਾ ਦਾਲ ਸਕੀਮ ਵਾਜੁਬ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਛੰਨਾ ਸ਼ੇਰ ਸਿੰਘ ਬਾਜਾ ਖਿਜਰਪੁਰ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਹੈ
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਲ ਦੇ ਕੁਝ ਅਧਿਕਾਰੀਆਂ ਵੱਲੋਂ ਮੰਡ ਖੇਤਰ ਵਿੱਚ ਬਣਾਈ ਬੇਨਾਮੀ ਜਾਇਦਾਦ ਦੀ ਜਾਂਚ ਕੀਤੀ ਜਾਵੇ। ਇਸ ਮੌਕੇ ਸ਼ੇਰ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਜੱਬੋਵਾਲ, ਸ਼ੇਰ ਸਿੰਘ, ਭਜਨ ਸਿੰਘ, ਮੰਗਲ ਸਿੰਘ ਅਮਨਪ੍ਰੀਤ ਸਿੰਘ ਵਿੱਕੀ ਜੈਨਪੁਰ ਗੁਰਪੀਤ ਸਿੰਘ ਤੋਤੀ ਆਦਿ ਹਾਜ਼ਰ ਸਨ