ਅਧਿਕਾਪਕ ਦਿਵਸ: ਪੰਜਾਬ ਸਣੇ ਦੇਸ਼ ਦੇ 44 ਅਧਿਆਪਕਾਂ ਨੂੰ ਕੌਮੀ ਪੁਰਸਕਾਰ

ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਹਰਿਆਣਾ, ਪੰਜਾਬ, ਜੰਮੂ -ਕਸ਼ਮੀਰ ਅਤੇ ਲੱਦਾਖ ਸਮੇਤ ਦੇਸ਼ ਭਰ ਦੇ 44 ਅਧਿਆਪਕਾਂ ਨੂੰ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ ਭੇਟ ਕੀਤੇ।

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਮਮਤਾ ਪਾਲੀਵਾਲ (ਜੀਜੀਐੱਸਐੱਸ ਭਿਵਾਨੀ, ਹਰਿਆਣਾ), ਕਮਲ ਕਿਸ਼ੋਰ ਸ਼ਰਮਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੰਡਾਘਾਟ, ਹਿਮਾਚਲ ਪ੍ਰਦੇਸ਼), ਜਗਤਾਰ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ, ਖਮਾਣੋ, ਫਤਹਿਗੜ੍ਹ ਸਾਹਿਬ, ਪੰਜਾਬ), ਸੰਜੀਵ ਕੁਮਾਰ ਸ਼ਰਮਾ, (ਸਰਕਾਰੀ ਪ੍ਰਾਇਮਰੀ ਸਕੂਲ, ਰਿਆਸੀ, ਜੰਮੂ ਅਤੇ ਕਸ਼ਮੀਰ) ਅਤੇ ਮੁਹੰਮਦ ਅਲੀ (ਸਰਕਾਰੀ ਮਿਡਲ ਸਕੂਲ, ਕਾਰਗਿਲ, ਲੱਦਾਖ) ਸ਼ਾਮਲ ਹਨ। ਐਵਾਰਡ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ। 44 ਪੁਰਸਕਾਰਾਂ ਵਿੱਚ ਕੇਰਲ ਅਤੇ ਰਾਜਸਥਾਨ ਦੇ ਤਿੰਨ ਅਤੇ ਦਿੱਲੀ ਅਤੇ ਤਾਮਿਲਨਾਡੂ ਦੇ ਦੋ ਅਧਿਆਪਕ ਸ਼ਾਮਲ ਸਨ। ਰਾਸ਼ਟਰਪਤੀ ਨੇ ਇਹ ਪੁਰਸਕਾਰ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਦਾਨ ਕੀਤੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਾਮ ਦੇ 5 ਬਾਗ਼ੀ ਗੁਟਾਂ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ
Next articleਹਾਈ ਕੋਰਟਾਂ ਲਈ ਕੌਲਿਜੀਅਮ ਵੱਲੋਂ 82 ਜੱਜਾਂ ਦੇ ਨਾਵਾਂ ਦੀ ਸਿਫ਼ਾਰਿਸ਼