ਅਧਿਆਪਕ ਦੇ ਪੇਸ਼ੇ ਨੂੰ ਰੌਸ਼ਨ ਕਰ ਰਹੇ ਨੇ ਮਾਸਟਰ ਜਸਪਾਲ ਸੰਧੂ

ਅੱਪਰਾ, (ਸਮਾਜ ਵੀਕਲੀ) –ਪਿਛਲੇ ਲਗਭਗ 1 ਸਾਲਾਂ ਤੋਂ ਅਧਿਆਪਨ ਦੇ ਖੇਤਰ ‘ਚ ਲਗਨ ਤੇ ਮਿਹਨਤ ਨਾਲ ਸੇਵਾ ਨਿਭਾ ਕੇ ਮਾਸਟਰ ਜਸਪਾਲ ਸੰਧੂ ਇਸ ਪੇਸ਼ੇ ਨੂੰ ਹੋਰ ਰੌਸ਼ਨ ਕਰ ਰਹੇ ਹਨ। ਇਸ ਸਮੇਂ ਦੌਰਾਨ ਇਨਾਂ ਨੇ ਸਕੂਲਾਂ ‘ਚ ਸ਼ਾਨਦਾਰ ਕੰਮ ਕੀਤੇ ਜਿਨਾਂ ‘ਚ ਇਮਾਰਤਾਂ ਦੀ ਉਸਾਰੀ, ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ, ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨਾ, ਸਕੂਲ ਹਰਿਆਵਲ ਵਧਾਉਣ ‘ਚ ਵਿਸ਼ੇਸ਼ ਸਹਿਯੋਗ ਤੇ ਭਿਆਨ ਬਿਮਾਰੀਆਂ ਤੋਂ ਗ੍ਰਸਤ ਵਿਦਿਆਰਥੀਆਂ ਦੇ ਆਪ੍ਰੇਸ਼ਨ ਕਰਵਾਉਣੇ ਮੁੱਖ ਕੰਮ ਹਨ।

ਮਾਸਟਰ ਜਸਪਾਲ ਸੰਧੂ ਨੇ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੌਰਾਨ ਮੁਫਤ ਸ਼ਟੇਸ਼ਨਰੀ ਤੇ ਰਾਸ਼ਨ ਵੀ ਵੰਡਿਆ। ਸਕੂਲਾਂ ‘ਚ ਦਾਖਲੇ ਵਧਾਉਣ ਲਈ ਪ੍ਰਵਾਸੀ ਵੀਰਾਂ ਦੀ ਮੱਦਦ ਵੀ ਲਈ ਗਈ, ਜਿਨਾਂ ਨੇ ਉਨਾਂ ਦਾ ਭਰਪੂਰ ਸਹਿਯੋਗ ਦਿੱਤਾ। ਇਸ ਤੋਂ ਬਿਨਾਂ ਨਸ਼ਾ ਤੇ ਹੋਰ ਸਮਾਜਿਕ ਕੁਰੀਤਆਂ ਨੂੰ ਖਤਮ ਕਰਨ ਲਈ ਵੀ ਵਿਸ਼ੇਸ਼ ਕਾਰਜ ਕੀਤੇ ਗਏ। ਉਨਾਂ ਦੀ ਇਸ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨਾਂ ਨੂੰ ਅਨੇਕਾਂ ਵਾਰ ਸਮਾਜਿਕ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Previous article14 ਸਤੰਬਰ ਨੂੰ ਸਿਹਤ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ ਕਰਨ ਦੀਆਂ ਤਿਆਰੀਆਂ ਮੁਕੰਮਲ
Next articleਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਰੱਦ