‘ਅਧਿਆਪਕ ਦਲ ਪੰਜਾਬ’ ਵਲੋਂ ਪ੍ਰਾਇਮਰੀ ਸਕੂਲਾਂ ਵਿਚੋਂ ਈ ਟੀ ਟੀ ਦੀਆਂ ਪੋਸਟਾਂ ਖ਼ਤਮ ਕਰਨ ਦੀ ਨਿਖੇਧੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਧਿਆਪਕ ਦਲ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਦੇ ਸਰਪ੍ਰਸਤ ਈਸ਼ਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰੀਨ ਸਰਪ੍ਰਸਤ ਈਸ਼ਰ ਸਿੰਘ ਮੰਝਪੁਰ ਅਤੇ ਸੂਬਾ ਸਕੱਤਰ ਜਨਰਲ ਦਰਸ਼ਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਨੇ ਈ ਟੀ ਟੀ ਪੋਸਟਾਂ ਦੀ ਬਦਲੀ ਲਈ ਅਪਲਾਈ ਪੋਰਟਲ ਤੇ ਜਦੋਂ ਸਟੇਸ਼ਨ ਚੋਣ ਲਈ ਸਕੂਲਾਂ ਵਿਚ ਈ ਟੀ ਟੀ ਪੋਸਟ ਦੀ ਥਾਂ ਤੇ ਪ੍ਰੀ-ਪ੍ਰਾਇਮਰੀ ਦੀ ਪੋਸਟ ਦਿਸ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੁੱਪ-ਚੁਪੀਤੇ ਪ੍ਰਾਇਮਰੀ ਕੇਡਰ ਪ੍ਰੀ-ਪ੍ਰਾਇਮਰੀ ਦੀ ਆੜ ਵਿਚ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹÄ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਕਰਕੇ ਸਾਰੀਆਂ ਸਰਕਾਰੀ ਪੋਸਟਾਂ ਖ਼ਤਮ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿਚ ਪਹਿਲਾਂ ਵਾਂਗ 2 ਪੋਸਟਾਂ ਪ੍ਰਾਇਮਰੀ, 1 ਹੈੱਡ ਟੀਚਰ, 1 ਈ ਟੀ ਟੀ ਜਾਂ 2 ਈ ਟੀ ਟੀ ਦੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਂਕਾਰ ਸਿੰਘ ਸੂਸ, ਸੁਖਵਿੰਦਰ ਸਿੰਘ, ਭਗਵਾਨ ਦਾਸ, ਸਰਬਜੀਤ ਸਿੰਘ, ਜਗਤਜੀਤ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ, ਪ੍ਰਾਜੇਸ਼ ਕੌਸ਼ਲ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਵੀ ਸ਼ਾਮਿਲ ਹੋਏ।

Previous articleEncounter breaks out at Bijbehara in J&K
Next article‘ਅਧਿਆਪਕ ਦਲ ਪੰਜਾਬ’ ਵਲੋਂ ਪ੍ਰਾਇਮਰੀ ਸਕੂਲਾਂ ਵਿਚੋਂ ਈ ਟੀ ਟੀ ਦੀਆਂ ਪੋਸਟਾਂ ਖ਼ਤਮ ਕਰਨ ਦੀ ਨਿਖੇਧੀ