ਸਿੱਖਿਆ ਵਿਭਾਗ ਨੌਵੀਂ ਤੋਂ ਬਾਰਵੀਂ ਜਮਾਤ ਦੇ ਆਫਲਾਈਨ ਪੇਪਰ ਦੇ ਨਾਲ ਆਨਲਾਈਨ ਪੇਪਰ ਦੇਣ ਦੀ ਆਪਸ਼ਨ ਦਿੱਤੀ ਜਾਵੇ- ਝੰਡ
ਹੁਸੈਨਪੁਰ (ਸਮਾਜ ਵੀਕਲੀ) (ਕੌਡ਼ਾ)- ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਤੇ ਮਨਜਿੰਦਰ ਸਿੰਘ ਧੰਜੂ ਜਰਨਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਸਿੱਖਿਆ ਵਿਭਾਗ ਕੋਲੋਂ ਮੰਗ ਕੀਤੀ ਕਿ ਂ ਨੌਵੀਂ ਤੋਂ ਬਾਰਵੀਂ ਜਮਾਤ ਦੇ ਆਫਲਾਈਨ ਪੇਪਰ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਕੋਵਿਡ ੧੯ ਤੋਂ ਬਚਾਉ ਲਈ ਜਰੂਰੀ ਪ੍ਰਬੰਧ ਕੀਤੇ ਜਾਣ ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪਹਿਲਾਂ ਨੌਵੀਂ ਤੋਂ ਬਾਰਵੀਂ ਜਮਾਤ ਦੀਆਂ ਜਮਾਤਾਂ ਲਗਾਉਣ ਲਈ ਮਾਪਿਆਂ ਤੋਂ ਸਹਿਮਤੀ ਲੈਣੀ ਜਰੂਰੀ ਬਣਾਈ ਸੀ ਪਰ ਹੁਣ ਦਸੰਬਰ ਮਹੀਨੇ ਦੇ ਪੇਪਰਾਂ ਲਈ ਬੱਚਿਆ ਨੂੰ ਨਿੱਜੀ ਤੌਰ ਤੇ ਸਕੂਲਾਂ ਵਿੱਚ ਪੇਪਰ ਦੇਣ ਲਈ ਕਿਹਾ ਜਾ ਰਿਹਾ ਹੈ ਜਦਕਿ ਸਕੂਲਾਂ ਵਿੱਚ ਇਹਨਾਂ ਜਮਾਤਾਂ ਦੀ ਹਾਜਰੀ ਬਹੁਤ ਹੀ ਘੱਟ ਹੈ।ਤੇ ਸਹਿਮਤੀ ਦੇਣ ਵਾਲੇ ਬੱਚੇ ਹੀ ਸਕੂਲ ਆ ਰਹੇ ਹਨ।ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆ ਕੋਲੋਂ ਬੱਚਿਆਂ ਦੇ ਦਸੰਬਰ ਮਹੀਨੇ ਦੇ ਪੇਪਰ ਲੈਣ ਲਈ ਵਿਭਾਗੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ।
ਇਸ ਤੋਂ ਇਲਾਵਾ ਪੇਪਰਾਂ ਤੋਂ ਪਹਿਲਾਂ ਸਕੂਲ਼ਾਂ ਨੂੰ ਸੈਨੀਟਾਈਜਰ ਕਰਵਾਇਆ ਜਾਵੇ ਤੇ ਇਸ ਸਬੰਧੀ ਲੌੜੀਦੀ ਗ੍ਰਾਂਟ ਜਾਰੀ ਕੀਤੀ ਜਾਵੇ॥ਆਗੂਆਂ ਨੇ ਮੰਗ ਕੀਤੀ ਕਿ ਨੌਵੀਂ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਨੂੰ ਆਫਲਾਈਨ ਦੇ ਨਾਲ ਆਨਲਾਈਂ ਪੇਪਰ ਦੇਣ ਦੀ ਵੀ ਆਪਸ਼ਨ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਇਸ ਮੌਕੇ ਸੀਨੀਅਰ ਆਗੂ ਸ਼ੀ੍ਰ ਰਕੇਸ਼ ਭਾਸਕਰ, ਲੈਕ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ ਤੇ ਗੁਰਮੁੱਖ ਸਿੰਘ ਬਾਬਾ ਤੋਂ ਇਲਾਵਾ ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ,ਅਜੀਤਪਾਲ ਸਿੰਘ,ਅਮਨਦੀਪ ਸਿੰਘ ਵੱਲਣੀ,ਅਮਿਤ ਕੁਮਾਰ,ਅਤੁਲ ਸੇਠੀ,ਬਲਜਿੰਦਰ ਸਿੰਘ ਕਾਹਲਵਾਂ,ਨਰਿੰਦਰ ਭੰਡਾਰੀ,ਬਿਕਰਮਜੀਤ ਸਿੰਘ ਮੰਨਣ,ਹਰਜਿੰਦਰ ਸਿੰਘ ਨਾਂਗਲੂ,ਜਸਵਿੰਦਰ ਸਿੰਘ ਗਿੱਲ,ਮਹਾਂਵੀਰ, ਪਾਰਸ ਧੀਰ,ਰਜੇਸ਼ ਟਿੱਬਾ,ਮਨਿੰਦਰ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਲ਼ੈਕਚਰਾਰ ਵਿਕਾਸ ਭੰਬੀ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਆਦਿ ਹਾਜਰ ਸਨ।