ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਨੇ ਜਵੰਧਾ ਗਰੁੱਪ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਮੀਟਿੰਗ ਪ੍ਰਧਾਨ ਸੁਖਦਿਆਲ ਸਿੰਘ ਝੰਡ , ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ , ਲੈਕਚਰਾਰ ਰਜੇਸ਼ ਜੌਲੀ ਤੇ ਭਜਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵਿੱਚ ਪਿਛਲੇ  ਲੰਬੇ ਸਮੇਂ ਤੋਂ ਜਥੇਬੰਦੀ ਵਿੱਚ ਆਪ ਬਣੇ ਆਗੂਆਂ ਵਲੋਂ ਜਥੇਬੰਦੀ ਦੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਅਧਿਆਪਕ ਹਿੱਤਾਂ ਲਈ ਕੋਈ ਵੀ ਸਰਗਰਮੀ ਨਹੀਂ ਦਿਖਾਈ ਅਤੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਿਸ ਨਾਲ ਜਥੇਬੰਦੀ ਵਿੱਚ ਖਲਾਅ ਪੈਦਾ ਹੋ ਗਿਆ ਸੀ।

ਇਸ ਪੈਦਾ ਹੋਏ ਖਲਾਅ ਨੂੰ ਦੂਰ ਕਰਨ ਲਈ ਤੇ ਜਥੇਬੰਦੀ ਨੂੰ ਫਿਰ ਤੋਂ ਬੁਲੰਦੀਆਂ ਵੱਲ ਲਿਆਉਣ ਲਈ  ਜਥੇਬੰਦੀ ਦੇ ਵਿਚਾਰਾਂ ਨਾਲ ਤੇ ਅਧਿਆਪਕ ਹਿੱਤਾਂ ਲਈ ਕੇਸਰੀ ਨਿਸ਼ਾਨ ਹੇਠ ਕੰਮ ਕਰ ਰਹੀ ਸੰਘਰਸ਼ਸ਼ੀਲ ਧਿਰ ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਸ: ਹਰਦੇਵ ਸਿੰਘ ਜਵੰਧਾ, ਸੂਬਾ ਪ੍ਰਧਾਨ ਜਸਵਿੰਦਰ ਸਿੰਘ ਔਲਖ ਤੇ ਸ਼: ਰਵਿੰਦਰ ਸਿੰਘ ਗਿੱਲ ਮੋਹਾਲੀ ਦੇ ਮੌਢੇ ਨਾਲ ਮੌਢਾ ਲਾ ਕੇ ਚੱਲਣ ਦਾ ਫੈਸਲਾ ਕੀਤਾ।ਮੀਟਿੰਗ ਵਿੱਚ ਹਾਜਰ ਹੋਏ ਅਧਿਆਪਕ ਦਲ ਪੰਜਾਬ ਕਪੂਰਥਲਾ ਇਕਾਈ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਉਹ ਅਧਿਆਪਕ ਹਿੱਤਾਂ ਲਈ ਕਾਰਜਸ਼ੀਲ ਰਹਿਣ ਵਾਲੇ ਅਹੁਦੇਦਾਰ ਝੰਡ ਤੇ ਧੰਜੂ ਦੀ ਅਗਵਾਈ ਹੇਠ ਤਨ ,ਮਨ ਨਾਲ ਕੰਮ ਕਰਨਗੇ ਤੇ ਜਥੇਬੰਦੀ ਨੂੰ ਬੁਲੰਦੀਆਂ ਤੇ ਪਹੁੰਚਾਉਣਗੇ।

ਇਸ ਫੈਸਲੇ ਨੂੰ ਜਿਲ੍ਹਾ ਕਮੇਟੀ ਤੇ ਮੈਂਬਰਾਂ ਨੇ ਸਰਵਸੰਮਤੀ ਨਾਲ ਮੰਜੁਰ ਕੀਤਾ ਤੇ ਕਿਹਾ ਕਿ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਦੀ ਇਕਾਈ ਅੱਜ ਤੋਂ ਬਾਅਦ ਜਵੰਧਾ ਗਰੁੱਪ ਨਾਲ ਤਨ, ਮਨ ਨਾਲ ਅਧਿਆਪਕ ਹਿੱਤਾਂ ਲਈ ਕੰਮ ਕਰੇਗੀ।ਇਸ ਮੋਕੇ ਸ: ਹਰਦੇਵ ਸਿੰਘ ਜਵੰਧਾ, ਸੂਬਾ ਪ੍ਰਧਾਨ ਜਸਵਿੰਦਰ ਸਿੰਘ ਔਲਖ ਤੇ ਸ਼: ਰਵਿੰਦਰ ਸਿੰਘ ਗਿੱਲ ਮੋਹਾਲੀ ਨੇ ਸੁਖਦਿਆਲ ਸਿੰਘ ਝੰਡ ਨੂੰ ਜਿਲ੍ਹਾ ਪ੍ਰਧਾਨ ਤੇ ਸ: ਮਨਜਿੰਦਰ ਸਿੰਘ ਧੰਜੂ ਨੂੰ ਜਨਰਲ ਸਕੱਤਰ ਐਲਾਨ ਕੀਤਾ ਤੇ ਜਿਲ੍ਹਾ ਦੀ ਸਮੂਹ ਕਮੇਟੀ ਤੇ ਮੈਂਬਰਾਂ ਨੂੰ ਉਨ੍ਹਾਂ ਨਾਲ ਪਹਿਲਾਂ ਦੀ ਤਰ੍ਹਾਂ ਡੱਟ ਕੇ ਕੰਮ ਕਰਨ ਲਈ ਕਿਹਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਜਿਲ੍ਹਾ ਕਪੂਰਥਲਾ ਦੇ ਹਰੇਕ ਮੈਂਬਰ ਦਾ ਪੂਰਾ ਮਾਣ ਸਨਮਾਨ ਕਰਨਗੇ ਤੇ ਅਧਿਆਪਕ ਵਰਗ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।ਇਸ ਮੌਕੇ ਸੁਖਦਿਆਲ ਸਿੰਘ ਝੰਡ ਤੇ ਮਨਜਿੰਦਰ ਸਿੰਘ ਧੰਜੂ ਨੇ ਸਮੂਹ ਸਟੇਟ ਲੀਡਰਸ਼ਿਪ ਤੇ ਜਿਲ੍ਹਾ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਅਧਿਆਪਕ ਵਰਗ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇੁ ਹੱਲ ਕਰਨ ਦਾ ਵਿਸਵਾਸ ਦਿਵਾਇਆ।

ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਲ਼ੈਕਚਰਾਰ ਵਿਕਾਸ ਭੰਬੀ, ਵਨੀਸ਼ ਸ਼ਰਮਾ,  ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,  ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ,  ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ,ਅਜੀਤਪਾਲ ਸਿੰਘ,ਅਮਨਦੀਪ ਸਿੰਘ ਵੱਲਣੀ,ਅਮਿਤ ਕੁਮਾਰ,ਅਤੁਲ ਸੇਠੀ,ਬਲਜਿੰਦਰ ਸਿੰਘ ਕਾਹਲਵਾਂ,ਨਰਿੰਦਰ ਭੰਡਾਰੀ,ਬਿਕਰਮਜੀਤ ਸਿੰਘ ਮੰਨਣ,ਹਰਜਿੰਦਰ ਸਿੰਘ ਨਾਂਗਲੂ,ਜਸਵਿੰਦਰ ਸਿੰਘ ਗਿੱਲ,ਮਹਾਂਵੀਰ, ਪਾਰਸ ਧੀਰ,  ਰਜੇਸ਼ ਟਿੱਬਾ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ ਤੇ ਜਸਵਿੰਦਰ ਸਿੰਘ ਸੋਢੀ  ਆਦਿ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਜਲੀ ਸੋਧ ਕਨੂੰਨ -2020 ਬਿੱਲ ਦਾ ਮਿਲ – ਜੁਲ ਕੇ ਸਾਰੇ ਲੋਕ ਵਿਰੋਧ ਕਰਨ-ਇੰਜੀ: ਬਾਜਵਾ
Next article* ਸਰਹੱਦਾਂ ਦੇ ਕੈਦੀ *